ਭੀਖੀ, 31 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਰ ਸਿੰਘ ਵਾਲਾ ਦਾ ਚੋਣ ਇਜਲਾਸ ਜ਼ੋਨ ਆਗੂ ਭੁਪਿੰਦਰ ਫੌਜੀ ਦੀ ਅਗਵਾਈ ਵਿੱਚ ਹੋਇਆ।ਇਸ ਚੋਣ ਇਜਲਾਸ ਵਿੱਚ ਜਥੇਬੰਦਕ ਮੁਖੀ ਜਗਮੀਤ ਸਿੰਘ, ਵਿੱਤ ਵਿਭਾਗ ਮੁਖੀ ਬਲਜੀਤ ਸਿੰਘ, ਮੀਡੀਆ ਵਿਭਾਗ ਮੁਖੀ ਰਣਜੀਤ ਸਿੰਘ, ਸੱਭਿਆਚਾਰ ਵਿਭਾਗ ਮੁਖੀ ਬੀਰਬਲ ਖਾਨ ਅਤੇ ਮਨੋਰੋਗ ਤੇ ਸਿਹਤ ਸਲਾਹਕਾਰ ਬਲਕਾਰ ਸਿੰਘ ਰੂਬੀ ਚੁਣੇ ਗਏ।
ਇਸ ਤੋਂ ਇਲਾਵਾ ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਪਰਮਿੰਦਰ ਸਿੰਘ, ਜਗਦੀਪ ਸਿੰਘ, ਗੁਰਦੀਪ ਸਿੰਘ, ਅਕਬਰ ਖਾਂ, ਜਗਜੀਤ ਸਿੰਘ ਬਤੌਰ ਕਾਰਜਕਾਰੀ ਮੈਂਬਰ ਸ਼ਾਮਿਲ ਹੋਏ ।ਜੋਨ ਦੀ ਚੋਣ ਲਈ ਜਗਮੀਤ ਸਿੰਘ ਨੂੰ ਡੈਲੀਗੇਟ ਚੁਣਿਆ ਗਿਆ।ਮੌਜੂਦ ਸੁਸਾਇਟੀ ਮੈਂਬਰਾਂ ਨੇ ਸਮਾਜ ਵਿੱਚ ਫੈਲੇ ਅੰਧਵਿਸ਼ਵਾਸ ਅਤੇ ਅਗਿਆਨਤਾ ਨੂੰ ਦੂਰ ਕਰਕੇ ਵਿਗਿਆਨਕ ਸੋਚ ਸਥਾਪਿਤ ਕਰਨ ਦਾ ਅਹਿਦ ਲਿਆ।ਭੁਪਿੰਦਰ ਫੌਜੀ ਨੇ ਇਸ ਮੌਕੇ ਸੁਸਾਇਟੀ ਦੀਆਂ ਸਰਗਰਮੀਆਂ ਤੇਜ਼ ਕਰਨ ਲਈ ਵਿਚਾਰ ਵਟਾਂਦਰਾ ਕੀਤਾ ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media