ਲੌਂਗੋਵਾਲ, 2 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਾਂਗਰਸ ਵਲੋਂ ਲੋਕ ਸਭਾ
ਚੋਣਾਂ ਲਈ ਪੇਸ਼ ਕੀਤੇ ਗਏ ਚੋਣ ਮੈਨੀਫੈਸਟੋ ਨੂੰ ਇਤਿਹਿਸਕ ਅਤੇ ਦੂਰਅੰਦੇਸ਼ੀ ਕਦਮ ਦੱਸਿਆ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਇਸ ਚੋਣ ਮੈਨੀਫੈਸਟੋ ਵਿੱਚ ਹਰ ਵਰਗ ਦਾ ਖਾਸ ਖਿਆਲ ਰੱਖਿਆ ਗਿਆ ਹੈ।ਉਹਨਾਂ ਕਿਹਾ ਕਿ ਦੇਸ਼ ਵਿਚ ਮੁੱਖ ਮੁੱਦਾ ਰੁਜ਼ਗਾਰ, ਸਿਹਤ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੈ ਅਤੇ ਇਹ ਮੈਨੀਫੈਸਟੋ ਹਰ ਵਰਗ ਲਈ ਲਾਭਦਾਇਕ ਸਾਬਿਤ ਹੋਵੇਗਾ।
ਮੈਨੀਫੈਸਟੋ ਵਿਚ 72 ਹਜ਼ਾਰ ਰੁਪਏ ਪ੍ਰਤੀ ਸਾਲ ਦੀ ਨਾਯਾਬ ਸਕੀਮ ਤਹਿਤ ਗਰੀਬਾਂ ਨੂੰ ਵੱਡੀ ਆਰਥਿਕ ਸਹਾਇਤਾ ਮਿਲੇਗੀ।ਰੋਜ਼ਗਾਰ ਸੰਬੰਧੀ ਕਦਮ ਚੁੱਕਦਿਆਂ 22 ਲੱਖ ਅਹੁੱਦਿਆਂ ਨੂੰ 2020 ਤੱਕ ਭਰਿਆ ਜਾਵੇਗਾ।ਇਸ ਦੇ ਨਾਲ ਹੀ ਸਿੱਖਿਆ ਅਤੇ ਸੇਹਤ ਦੇ ਖੇਤਰ ਵਿਚ ਜੀ.ਡੀ.ਪੀ ਦਾ 6 ਫੀਸਦੀ ਅਤੇ 3 ਫੀਸਦੀ ਹਿੱਸਾ ਲਗਾਇਆ ਜਾਵੇਗਾ ਜੋ ਕਿ ਪਾਰਟੀ ਦੀ ਦੂਰ ਅੰਦੇਸ਼ੀ ਸੋਚ ਨੂੰ ਦਰਸਾਉਂਦਾ ਹੈ।ਮਨਰੇਗਾ ਸਕੀਮ ਦੇ ਕਾਰਜ਼ਕਾਲ ਨੂੰ ਅੱਗੇ ਵਧਾਉਂਦਿਆਂ 100 ਦਿਨ ਤੋਂ 150 ਦਿਨ ਕਰਨਾ ਵੀ ਇੱਕ ਸ਼ਲਾਘਾਯੋਗ ਕਦਮ ਹੈ।ਉਹਨਾਂ ਕਿਹਾ ਕਿ ਜੇਕਰ ਕਿਸਾਨ ਕਰਜ਼ਾ ਨਹੀਂ ਉਤਾਰ ਸਕਿਆ ਤਾਂ ਉਸ `ਤੇ ਕਿਸੇ ਵੀ ਤਰ੍ਹਾਂ ਦਾ ਅਪਰਾਧਿਕ ਮਾਮਲਾ ਦਰਜ ਨਹੀਂ ਹੋਵੇਗਾ ਅਤੇ ਸਰਕਾਰ ਵਲੋਂ ਵੱਖਰਾ ਕਿਸਾਨ ਬਜ਼ਟ ਪੇਸ਼ ਕੀਤਾ ਜਾਵੇਗਾ ਜੋ ਕਾਂਗਰਸ ਪਾਰਟੀ ਦੀ ਕਿਸਾਨ ਪੱਖੀ ਸੋਚ ਹੈ।
ਉਹਨਾਂ ਨੇ ਕਿਹਾ ਕਿ ਜਦੋਂ ਵੀ ਦੇਸ਼ ਦੇ ਅੰਦਰ ਵਿਕਾਸ ਹੋਇਆ ਹੈ, ਉਹ ਕਾਂਗਰਸ ਪਾਰਟੀ ਦੇ ਕਾਰਜ਼ਕਾਲ ਦੌਰਾਨ ਹੀ ਹੋਇਆ ਹੈ ਤੇ 2019 ਵਿੱਚ ਕਾਂਗਰਸ ਪਾਰਟੀ ਵੱਡੀ ਜਿੱਤ ਹਾਸਲ ਕਰਕੇ ਦੇਸ਼ ਵਿੱਚ ਸਰਕਾਰ ਬਣਾਵੇਗੀ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media