ਲੌਂਗੋਵਾਲ, 2 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਬਸਤੀ ਸੰਗਰੂਰ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸਕੂਲ ਪ੍ਰਬੰਧਕੀ ਕਮੇਟੀ ਮੈਂਬਰ, ਮਾਪੇ ਅਤੇ ਬਬੱਚੇ ਸ਼ਾਮਲ ਹੋਏ।ਬੱਚਿਆਂ ਵਲੋਂ ਕੋਰਿਓਗ੍ਰਾਫੀ, ਗਿੱਧਾ, ਲੋਕ ਗੀਤ, ਭੰਗੜਾ ਅਤੇ ਹੋਰ ਕਈ ਤਰਾਂ ਦੀਆਂ ਵੰਨਗੀਆਂ ਦੀ ਪੇਸ਼ਕਾਰੀ ਕੀਤੀਆਂ ਗਈਆਂ।ਸਮਾਗਮ `ਚ ਸੁਰਿੰਦਰ ਕੁਮਾਰ ਪੰਜਾਬ ਗ੍ਰਾਮੀਣ ਬੈੰਕ ਭਲਵਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਹਨਾਂ ਨੇ ਸਕੂਲ ਵਿੱਚ ‘ਭਾਰਤ ਸਕਾਊਟ ਅਤੇ ਗਾਈਡ‘ ਵਲੋ ਲਗਾਏ ਨੇਕੀ ਦੇ ਗੱਲੇ ਵਿੱਚ ਆਪਣਾ ਯੋਗਦਾਨ ਵੀ ਪਾਇਆ।ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਸਕੂਲ ਮੁਖੀ ਸ਼੍ਰੀਮਤੀ ਪ੍ਰਕਾਸ਼ ਰਾਣੀ ਨੇ ਹਾਜ਼ਰ ਸਤਿਕਾਰਿਤ ਸ਼ਖਸੀਅਤਾਂ ਦਾ ਧੰਨਵਾਦ ਕੀਤਾ ।
ਇਸ ਮੌਕੇ ਅਧਿਆਪਕਾ ਜਸਵੀਰ ਕੌਰ, ਰਾਜਿੰਦਰ ਕੌਰ, ਜਸਵੀਰ ਕੌਰ ਸਮਰਾ, ਅਮਨਦੀਪ ਕੌਰ ਰਿਸ਼ੂ ਰਾਣੀ ਅਤੇ ਨਿਸ਼ਾ ਰਾਣੀ ਵੀ ਮੌਜੂਦ ਰਹੇ।
Check Also
ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਸੈਂਟਰ ਦੀ ਫਰਾਂਸ ਦੇ ਰਾਜਦੂਤ ਵਲੋਂ ਸ਼ਲਾਘਾ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …