Saturday, August 8, 2026

ਕਾਰੋਬਾਰ ਦੇ ਨਵੇਂ ਖਾਤੇ ਲਗਾਉਣ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਜੰਡਿਆਲਾ ਗੁਰੂ, 3 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਾਬਕਾ ਪ੍ਰਧਾਨ ਨਗਰ ਕੋਂਸਲ ਜੰਡਿਆਲਾ ਗੁਰੂ ਅਜੀਤ ਸਿੰਘ ਮਲਹੋਤਰਾ ਵਲੋਂ ਹਰ ਸਾਲ ਦੀ PUNJ0304201911ਤਰ੍ਹਾਂ ਇਸ ਸਾਲ ਵੀ ਕਾਰੋਬਾਰ ਦੇ ਨਵੇਂ ਖਾਤੇ ਲਗਾਉਣ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਆਪਣੇ ਨਿਵਾਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਫੈਕਟਰੀ ਦੇ ਖੁੱਲ੍ਹੇ ਪੰਡਾਲ `ਚ ਰਾਗੀ ਸਿੰਘਾਂ ਤੇ ਪਰਿਵਾਰਿਕ ਮੈਂਬਰਾਂ ਵਲੋਂ ਸ਼ਬਦ ਕੀਰਤਨ ਗਾਇਣ ਕੀਤੇ ਗਏ।ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਕਥਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ।ਭਾਈ ਦੀਪ ਸਿੰਘ ਮਲਹੋਤਰਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।ਗਿਆਨੀ ਪੂਰਨ ਸਿੰਘ ਵਲੋਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ।
                ਇਸ ਮੌਕੇ ਹੋਰਨਾਂ ਤੋਂ ਇਲਾਵਾ ਖਡੂਰ ਸਾਹਿਬ ਤੋਂ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ, ਬਾਬਾ ਗੋਪਾਲ ਗਿਰੀ ਮੰਦਿਰ ਭੱਦਰਕਾਲੀ, ਉਪਦੇਸ਼ ਸਿੰਘ ਗਿੱਲ ਪੁੱਤਰ ਜਸਬੀਰ ਸਿੰਘ ਡਿੰਪਾ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਸ਼੍ਰੀਮਤੀ ਮਮਤਾ ਰਾਣੀ ਪ੍ਰਧਾਨ ਨਗਰ ਕੋਂਸਲ, ਭੁਪਿੰਦਰ ਸਿੰਘ ਹੈਪੀ ਕੋਂਸਲਰ, ਅਮਰਜੀਤ ਸਿੰਘ, ਡਾ. ਦੀਪਕ ਗੁਪਤਾ, ਪ੍ਰਭਜੋਤ ਸਿੰਘ, ਆਸ਼ੂ ਵਿਨਾਇਕ ਯੂਥ ਕਾਂਗਰਸੀ ਆਗੂ, ਚਰਨਜੀਤ ਟਿਟੋ, ਵਿਕਾਸਪਾਲ ਪਾਸੀ, ਅਮਰੀਕ ਸਿੰਘ ਮਲਹੋਤਰਾ ਪ੍ਰਧਾਨ ਇਨਕਮ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ, ਇੰਦਰ ਸਿੰਘ ਸਾਬਕਾ ਕੋਂਸਲਰ, ਡਾ. ਨਿਰਮਲ ਸਿੰਘ, ਹਰਭਜਨ ਸਿੰਘ, ਡਾ. ਹਰਜਿੰਦਰ ਸਿੰਘ, ਐਡਵੋਕੇਟ ਬਿਕਰਮ ਸਿੰਘ ਮਲਹੋਤਰਾ ਪ੍ਰਧਾਨ ਸੇਲ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ, ਰਾਜੀਵ ਕੁਮਾਰ ਮਾਨਾ, ਅੰਮ੍ਰਿਤ ਧਨਰਸ, ਐਡਵੋਕੈਟ ਅਮਨਦੀਪ ਸਿੰਘ ਮਲਹੋਤਰਾ, ਮਨਜੀਤ ਸਿੰਘ ਗਰੋਵਰ, ਗੁਲਸ਼ਨ ਜੈਨ, ਅਵਤਾਰ ਸਿੰਘ ਭੁੱਲਰ, ਬਲਦੇਵ ਸਿੰਘ ਗਾਂਧੀ, ਬਲਕਾਰ ਸਿੰਘ ਲਖਪਤੀ, ਅਵਨੀਤ ਸਿੰਘ ਸਲੂਜਾ, ਰਾਕੇਸ਼ ਕੁਮਾਰ ਰਿੰਪੀ, ਸੁਖਦੇਵ ਸੂਰੀ, ਰੋਸ਼ਨ ਜੈਨ ਸਮੇਤ ਸਮੂਹ ਜੰਡਿਆਲਾ ਗੁਰੂ ਦਾ ਪੱਤਰਕਾਰ ਭਾਈਚਾਰਾ ਮੌਜੂਦ ਸੀ।ਗੁਰੂ ਕੇ ਲੰਗਰ ਵਰਤਾਏ ਗਏ।
 

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply