ਜੰਡਿਆਲਾ ਗੁਰੂ, 3 ਅਪ੍ਰੈਲ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਰਸਵਤੀ ਹੈਲਥ ਕਲੱਬ ਵਲੋ ਸ਼ੇਰੇ-ਏ-ਪੰਜਾਬ ਬਾਡੀ ਬਿਲਡਿੰਗ ਨੈਸ਼ਨਲ ਚੈਪਅਨਸ਼ਿਪ ਦਾ
ਆਯੌਜਨ ਕੀਤਾ ਗਿਆ।ਜਿਸ ਵਿੱਚ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਮੁੱਖ ਮਹਿਮਾਨ ਵਜੋਂ ਪੁੱਜੇ।ਬੈਂਚ ਪ੍ਰੈਸ ਮੁਕਾਬਲੇ `ਚ ਪਵਨ ਕੁੰਦਰਾ ਬਠਿੰਡਾ ਨੂੰ 11000 ਹਜ਼ਾਰ ਰੁਪਏ ਅਤੇ ਬਾਡੀ ਬਿਲਡਿੰਗ ਵਿਚ ਨਵਨੀਤ ਹੁਸ਼ਿਆਰਪੁਰ ਨੂੰ 11000 ਹਜ਼ਾਰ ਰੁਪਏ ਨਕਦ ਅਤੇ ਮੋਟਰਸਾਇਕਲ ਦੇ ਕੇ ਸਨਮਾਨਿਤ ਕੀਤਾ ਗਿਆ।ਸਰਸਵਤੀ ਹੈਲਥ ਕਲੱਬ ਦੇ ਪ੍ਧਾਨ ਵਰਿੰਦਰ ਸੂਰੀ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ 400 ਤੋਂ 500 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।ਇਹਨਾਂ ਮੁਕਾਬਲਿਆਂ ਵਿੱਚ ਪਹਿਲੇ ਖਿਡਾਰੀ ਨੂੰ 5100 ਰੁਪਏ ਨਕਦ, ਦੂਜੇ ਖਿਡਾਰੀ ਨੂੰ 3100 ਰੁਪਏ ਨਗਦ, ਤੀਸਰੇ ਖਿਡਾਰੀ ਨੂੰ 2100 ਰੁਪਏ ਨਗਦ, ਚੌਥੇ ਖਿਡਾਰੀ ਨੂੰ 1100 ਰੁਪਏ ਨਗਦ, ਪੰਜਵੇ ਖਿਡਾਰੀ ਨੂੰ 1100 ਰੁਪਏ ਨਗਦ ਅਤੇ ਟਰਾਫੀਆਂ ਨਾਲ ਸਨਮਾਨਿਆ ਗਿਆ।
ਇਸ ਮੌਕੇ ਹਲਕਾ ਖਡੂਰ ਸਾਹਿਬ ਜਸਬੀਰ ਸਿੰਘ ਡਿੰਪਾ, ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਸਲਰ ਜੰਡਿਆਲਾ ਗੁਰੂ, ਕੇ.ਐਸ ਪਾਰਸ ਜੋਤਿਸ਼ ਗੋਲਡ ਮੈਡਲਿਸਟ, ਸੁਰਜੀਤ ਸਿੰਘ ਕੰਗ ਪ੍ਰਧਾਨ ਦਾਣਾ ਮੰਡੀ ਜੰਡਿਆਲਾ ਗੁਰੂ, ਜਤਿੰਦਰ ਸਿੰਘ ਨਾਟੀ, ਅਮਰਜੀਤ ਸਿੰਘ ਪਿੰਡ ਏਕਲ ਗੱਡਾ, ਅਰਜਨ ਸੂਰੀ, ਰਣਧੀਰ ਸਿੰਘ ਧੀਰਾ ਕੌਸਲਰ, ਅਮਰਜੀਤ ਸਿੰਘ ਪ੍ਧਾਨ ਨਗਰ ਕੌਸਲਰ, ਭੁਪਿੰਦਰ ਸਿੰਘ ਹੈਪੀ ਕੌਸਲਰ, ਪ੍ਰਿੰਸ ਪਾਸੀ ਕਾਗਰਸ ਆਗੂ, ਰਿੰਪੀ ਕੌਸਲਰ, ਅਮਿਤ ਅਰੋੜਾ, ਨਿਰਮਲ ਲਹੋਰੀਆ, ਮਨੀ ਚੌਪੜਾ, ਹਰਜੀਵਨ ਸਿੰਘ, ਪ੍ਦੀਪ ਸੂਰੀ, ਮੋਤੀ ਸੂਰੀ, ਨਰਿੰਦਰ ਸੂਰੀ, ਡਾ. ਪਸਾਹਨ, ਰਾਕੇਸ਼ ਰੋਕੀ, ਵਿੱਕੀ ਆਨੰਦ, ਵਿੱਕੀ ਸੂਰੀ, ਸੰਨੀ ਸੂਰੀ, ਰਾਕੇਸ਼ ਆਨੰਦ ਆਦਿ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media