Wednesday, July 8, 2026

ਕੇਂਦਰ ਸਰਕਾਰ ਜਲਿਆਂ ਵਾਲਾ ਬਾਗ ਦੇ ਸ਼ਤਾਬਦੀ ਸਮਾਗਮਾਂ ਪ੍ਰਤੀ ਸੰਜ਼ੀਦਾ ਨਹੀਂ- ਔਜਲਾ

ਕਿਹਾ ਮੋਦੀ ਸਰਕਾਰ ਦੀ ਨੋਟਬੰਦੀ ਨੇ 4.5 ਕਰੋੜ ਲੋਕ ਕੀਤੇੇ ਬੇਰੁਜਗਾਰ

PPN0504201901ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੁੜ ਚੋਣ ਮੈਦਾਨ ਵਿੱਚ ਉਤਾਰੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕੇਂਦਰ ਸਰਕਾਰ ਇਤਿਹਾਸਿਕ ਜਲਿਆਂ ਵਾਲਾ ਬਾਗ ਦੇ 100 ਸਾਲਾ ਸ਼ਹੀਦੀ ਸਮਾਗਮਾਂ ਪ੍ਰਤੀ ਸੰਜ਼ੀਦਾ ਨਹੀਂ ਤੇ ਸ਼ਹੀਦਾਂ ਨੂੰ ਪੂਰੀ ਤਰਾਂ ਨਜਰ ਅੰਦਾਜ਼ ਕਰਦਿਆਂ ਕਿਸੇ ਵੀ ਵੱਡੇ ਪ੍ਰੋਜੈਕਟ ਦਾ ਐਲਾਨ ਨਹੀਂ ਕੀਤਾ।
ਸਥਾਨਕ ਜ਼ਿਲ਼੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਵਿਖੇ ਕਾਂਗਰਸੀ ਟਿਕਟ ਮਿਲਣ ਉਪਰੰਤ ਪਹਿਲੀ ਵਾਰ ਪੱਤਰਕਾਰਾਂ ਦੇ ਰੂ-ਬ-ਰੂ ਹੋਏ ਗੁਰਜੀਤ ਸਿੰਘ ਔਜਲਾ ਨੇ ਵਿਧਾਇਕ ਸੁਨੀਲ ਦੱਤੀ, ਸਾਬਕਾ ਜ਼ਿਲ਼੍ਹਾ ਕਾਂਗਰਸ ਕਮੇਟੀ ਪ੍ਰਧਾਨ (ਸ਼ਹਿਰੀ) ਜੁਗਲ ਕਿਸ਼ੋਰ ਸ਼ਰਮਾ, ਯੂਥ ਕਾਂਗਰਸ ਆਗੂ ਕੌਂਸਲਰ ਵਿਕਾਸ ਸੋਨੀ, ਕੌਂਸਲਰ ਹਰਪਨ ਔਜਲਾ ਦੀ ਹਾਜਰੀ ਵਿੱਚ ਕਿਹਾ ਕਿ 13 ਅਪ੍ਰੈਲ 2019 ਨੂੰ ਜਲਿਆਂ ਵਾਲਾ ਬਾਗ ਦੇ ਸਾਕੇ ਪੂਰੇ 100 ਸਾਲ ਹੋ ਜਾਣਗੇ ਪ੍ਰੰਤੂ ਕੇਂਦਰ ਸਰਕਾਰ ਨੇ ਅੰਮ੍ਰਿਤਸਰ ਲਈ ਕਿਸੇ ਵੀ ਪ੍ਰੋਜੈਕਟ ਦਾ ਐਲਾਨ ਨਹੀਂ ਕੀਤਾ।ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸ਼ਹੀਦਾਂ ਦੇ ਸ਼ਹਿਰ ਅੰਮ੍ਰਿਤਸਰ ਨੂੰ ਬਿਲਕੁੱਲ ਅਣਗੌਲਿਆ ਕੀਤਾ ਹੈ। ਕੇਂਦਰ ਵਿੱਚ ਪੰਜ ਸਾਲ ਪਹਿਲਾਂ ਬਣੀ ਮੋਦੀ ਸਰਕਾਰ ਇਤਿਹਾਸਿਕ ਯਾਦਗਾਰਾਂ ਦੀ ਰਾਖੀ ਤੋਂ ਭੱਜ ਰਹੀ ਹੈ। ਔਜਲਾ ਨੇ ਕਿਹਾ ਕਿ ਅਗਲੇ ਕੁੱਝ ਦਿਨਾਂ ਤੱਕ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਅਤੇ ਸ਼ਹੀਦਾਂ ਨੂੰ ਯਾਦ ਕਰਨ ਦਾ ਨਾਟਕ ਕਰਨ ਲਈ ਕੇਂਦਰ ਸਰਕਾਰ ਦੇ ਕਈ ਅਹੁੱਦੇਦਾਰ ਅੰਮ੍ਰਿਤਸਰ ਵੱਲ ਕੂਚ ਕਰਨਗੇ ਤੇ ਝੂਠ ਦਾ ਪ੍ਰਚਾਰ ਕਰਕੇ ਲੋਕਾਂ ਤੇ ਸ਼ਹੀਦਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਗੇ। ਉਨਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਵਲੋਂ ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਖਤਮ ਕਰਕੇ ਦੇਸ਼ ਵਿੱਚ ਫਿਰਕਾਪ੍ਰਸਤੀ ਦੀ ਰਾਜਨੀਤੀ ਖੇਡੀ ਜਾ ਰਹੀ ਹੈ ਜੋ ਕਿ ਦੇਸ਼ ਦੇ ਭਵਿੱਖ ਲਈ ਬਹੁਤ ਖਤਰਨਾਕ ਹੈ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਨਾਲ ਨੌਜੁਆਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਉਨ੍ਹਾਂ ਨੂੰ ਨੌਕਰੀ ਤਾਂ ਕੀ ਮਿਲਣੀ, ਨੋਟਬੰਦੀ ਕਾਰਨ 4.5 ਕਰੋੜ ਲੋਕ ਆਪਣੇ ਰੁਜਗਾਰ ਤੋਂ ਹੱਥ ਧੋ ਬੈਠੇ ਹਨ। ਕਾਂਗਰਸ ਦੇ ਚੋਣ ਮੈਨੀਫੈਸਟੋ ਸੰਬੰਧੀ ਸਵਾਲ ਪੁੱਛੇ ਜਾਣ `ਤੇ ਔਜਲਾ ਨੇ ਜਵਾਬ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ।ਜਿਸ ਦੀ ਉਦਾਹਰਨ ਪੰਜਾਬ ਵਿੱਚ ਕਾਂਗਰਸ ਸਰਕਾਰ ਬਨਣ ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਕਿਸਾਨੀ ਕਰਜੇ ਦੀ ਮੁਆਫੀ, ਬੁੱਢਾਪਾ ਤੇ ਵਿਧਵਾ ਪੈਨਸ਼ਨ, ਸ਼ਗਨ ਸਕੀਮ ਵਿੱਚ ਵਾਧੇ ਦਾ ਮਤਾ ਲਿਆ ਕਿ ਕੰਮ ਸ਼ੁਰੂ ਕਰ ਦਿਤਾ ਤੇ ਦੇਸ਼ ਵਿੱਚ ਪਹਿਲੀ ਵਾਰ ਥਾਂ-ਥਾਂ ਤੇ ਰੁਜਗਾਰ ਮੇਲੇ ਲਗਾ ਕੇ ਨੌਜੁਆਨਾਂ ਨੰ ਰੁਜਗਾਰ ਦਿਤਾ ਗਿਆ।
ਇਸ ਸਮੇਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ ਕਿ ਗਠਜੋੜ ਉਮੀਦਵਾਰ ਨੂੰ ਜਿਤਾਉਣ ਨਾਲ ਅੰਮ੍ਰਿਤਸਰ ਵਿਖੇ ਨੋਟਾਂ ਦੀਆਂ ਟਰਾਲੀਆਂ ਆਉਣਗੀਆਂ ਤੇ ਚੁੱਟਕੀ ਲੈਂਦਿਆਂ ਔਜਲਾ ਨੇ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਬਿਆਨ ਨੂੰ ਜਿਆਦਾ ਤਵੱਜੋ ਨਹੀਂ ਦਿੰਦੇ ,ਕਿਉਂਕਿ ਬਿਨ੍ਹਾਂ ਸਿਰ ਪੈਰ ਤੋਂ ਬਿਆਨ ਦੇਣੇ ਬਾਦਲ ਦੀ ਆਦਤ ਬਣ ਚੁੱਕੀ ਹੈ।ਉਨ੍ਹਾਂ ਕਿਹਾ ਕਿ ਬਾਦਲ ਪਹਿਲਾਂ ਟਰੱਕ ਭਰ ਕੇ ਪੈਸੇ ਆਉਣ ਦਾ ਬਿਆਨ ਦਿੰਦੇ ਰਹੇ, ਪਰ ਹੁਣ ਉਨ੍ਹਾਂ ਦੇ ਬਿਆਨ ਟਰਾਲੀ ਭਰ ਕੇ ਅਤੇ ਬਾਅਦ ਵਿੱਚ ਗੱਡੇ, ਰਿਕਸ਼ੇ, ਸਾਇਕਲ ਤੋਂ ਹੁੰਦੇ ਹੋਏ ਖਾਲੀ ਹੱਥਾਂ ਤੱਕ ਆ ਜਾਣਗੇ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply