ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਥਾਨਕ ਸੇਂਟ ਪਾਲ ਚਰਚ ਵਿਖੇ ਮੱਥਾ ਟੇਕਿਆ ਤੇ ਪ੍ਰਭੂ ਦਾ ਸ਼ੁਕਰਾਨਾ ਕਰਦਿਆਂ ਜਿੱਤ ਲਈ ਪ੍ਰਾਰਥਨਾ ਕੀਤੀ।
ਇਸ ਤੋਂ ਪਹਿਲਾਂ ਚਰਚ ਵਿਖੇ ਪੁੱਜਣ ਤੇ ਚਰਚ ਦੇ ਬਿਸ਼ਪ ਸੁਮੰਤਾ ਰਾਉ ਦੀ ਅਗਵਾਈ ਹੇਠ ਚਰਚ ਪ੍ਰਬੰਧਕਾਂ ਵਲੋਂ ਗੁਰਜੀਤ ਸਿੰਘ ਔਜਲਾ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ।ਚਰਚ ਪ੍ਰਬੰਧਕਾਂ ਵਲੋਂ ਬਿਸ਼ਪ ਸੁਮੰਤਾ ਰਾਉ, ਸੋਨੂੰ ਜਾਫਰ, ਬਿਸ਼ਪ ਇਮਾਨੂੰਏਲ ਰਹਿਮਤ, ਸਰਪੰਚ ਸੈਮੂਅਲ ਮਸੀਹ ਦੂਜੋਵਾਲ ਵਲੋਂ ਗੁਰਜੀਤ ਸਿੰਘ ਔਜਲਾ ਨੂੰ ਚਰਚ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਮਈ ਮਹੀਨੇ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਸ. ਔਜਲਾ ਦੀ ਜਿਤ ਲਈ ਵਿਸੇਸ਼ ਪ੍ਰਾਰਥਨਾ ਕੀਤੀ ਗਈ।ਇਸ ਮੌਕੇ ਸੋਨੂੰ ਜਾਫਰ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਐਡਵੋਕੇਟ ਸੁਰਿੰਦਰਪਾਲ ਸਿੰਘ ਮਨਾਵਾਂ, ਬਿਸ਼ਪ ਇਮਾਨੂੰਏਲ ਰਹਿਮਤ, ਸਰਪੰਚ ਸੈਮੂਅਲ ਮਸੀਹ ਦੂਜੋਵਾਲ, ਦਾਊਦ ਮਸੀਹ, ਕੁਲਵਿੰਦਰ ਰਮਦਾਸ, ਰਾਜੂ ਅੱਬੂਸੈਦ, ਹਰਪਾਲ ਮਲਕਪੁਰ, ਡੇਵਿਡ ਅਲੀਵਾਲ, ਟੋਨੀ ਪ੍ਰਧਾਨ, ਡੈਨੀਅਲ ਬੀ ਦਾਸ, ਲਾਡੀ ਨੌਸ਼ਹਿਰਾ, ਧਰਮਪਾਲ ਮਸੀਹ ਸਮੇਤ ਵੱਡੀ ਗਿਣਤੀ ਵਿੱਚ ਮਸੀਹ ਭਾਈਚਾਰੇ ਦੇ ਆਗੂ ਤੇ ਵਰਕਰ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media