ਭੀਖੀ, 7 ਅਪ੍ਰੈਲ (ਪੰਜਾਬ ਪੋਸਟ- ਕਮਲ ਜ਼ਿੰਦਲ) – ਮਾਨਸਾ ਜਿਲ੍ਹੇ ਵਿੱਚ ਹਰ ਮਹੀਨਾ 31 ਦਿਨਾਂ ਦਾ ਹੋਵੇਗਾ ਅਤੇ ਸਾਲ ਦੇ ਦਿਨ 365 ਦੀ ਥਾਂ
372 ਹੋਣਗੇ।ਇਹ ਖੁਲਾਸਾ ਜ਼ਿਲ੍ਹੇ ਦੇ ਹਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਦਫਤਰ ਵਿੱਚ ਲੱਗੇ ਉਸ ਕਲੰਡਰ ਤੋਂ ਹੋ ਰਿਹਾ ਹੈ, ਜੋ ਜਿਲ੍ਹਾ ਸਿੱਖਿਆ ਅਫਸਰ ਰਜਿੰਦਰ ਕੌਰ ਵਲੋਂ ਆਈ.ਈ.ਡੀ ਕੰਪੋਨੈਂਟ ਸਮੱਗਰ ਸਿੱਖਿਆ ਅਭਿਆਨ ਤਹਿਤ ਹਾਲ ਹੀ ਵਿੱਚ ਸਕੂਲਾਂ ਨੂੰ ਭੇਜਿਆ ਗਿਆ ਹੈ।ਇਸ ਕੈਲੰਡਰ `ਤੇ ਜਿਲ੍ਹੇ ਦੀ ਡਿਪਟੀ ਕਮਿਸ਼ਨਰ, ਡੀ.ਈ.ਓ (ਐਲੀ.ਸਿ.), ਉਪ ਡੀ.ਈ.ਓ (ਐਲੀ.ਸਿ.) ਅਤੇ ਜਿਲ੍ਹੇ ਦੀਆਂ ਵੱਖ-ਵੱਖ ਸਰਗਰਮੀਆਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ।
ਅਧਿਆਪਕ ਸੰਘਰਸ਼ ਕਮੇਟੀ ਮਾਨਸਾ ਨੇ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਪੰਜਾਬ ਨੂੰ ਲਿਖੇ ਪੱਤਰਾਂ ਵਿੱਚ ਮੰਗ ਕੀਤੀ ਹੈ ਕਿ ਸਾਲ ਦੇ ਚੌਥੇ ਮਹੀਨੇ `ਚ ਲੋਕ ਸਭਾ ਚੋਣਾਂ ਦੌਰਾਨ ਕਾਹਲੀ `ਚ ਸਕੂਲਾਂ ਵਿੱਚ ਭੇਜੇ ਗਏ ਇਨ੍ਹਾਂ ਕੈਲੰਡਰਾਂ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਇਸ ਕਲੰਡਰ ਵਿੱਚ ਵੱਡੇ ਪੱਧਰ `ਤੇ ਕੀਤੀਆਂ ਗਲਤੀਆਂ ਕਰਕੇ ਹਜਾਰਾਂ ਰੁਪਏ ਬਰਬਾਦ ਕਰਨ ਅਤੇ ਸਿੱਖਿਆ ਵਿਭਾਗ ਦੀ ਬਦਨਾਮੀ ਕਰਨ ਬਦਲੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿ.) ਅਤੇ ਹੋਰ ਸੰਬੰਧਤ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਜੇਕਰ ਇਸ ਅਧਿਕਾਰੀ ਵਿਰੁੱਧ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਜਿਲ੍ਹੇ ਭਰ ਵਿੱਚ ਹਕੂਮਤ ਖਿਲਾਫ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਸੰਘਰਸ਼ ਕਮੇਟੀ ਦੇ ਕਨਵੀਨਰ ਕਰਮਜੀਤ ਸਿੰਘ ਤਾਮਕੋਟ, ਮੁੱਖ ਬੁਲਾਰੇ ਹਰਦੀਪ ਸਿੰਘ ਸਿੱਧੂ, ਨਿਤਿਨ ਸੋਢੀ, ਰਾਜੇਸ਼ ਬੁਢਲਾਡਾ, ਖੁਸ਼ਵਿੰਦਰ ਬਰਾੜ, ਰਾਜਦੀਪ ਬਰੇਟਾ, ਗੁਰਜੀਤ ਲਾਲਿਆਂਵਾਲੀ, ਗੁਰਪਿਆਰ ਕੋਟਲੀ, ਇੰਦਰਜੀਤ ਡੇਲੂਆਣਾ, ਨਰਿੰਦਰ ਮਾਖਾ, ਗੁਰਦਾਸ ਸਿੰਘ ਰਾਏਪੁਰ, ਵਰਿੰਦਰ ਸਿੰਘ ਬਰਾੜ, ਹਰਪਾਲ ਕੌਰ, ਇੰਦਰਜੀਤ ਝੱਬਰ, ਗੁਰਮੇਲ ਸਿੰਘ ਬਰ੍ਹੇ, ਗੁਰਮੇਲ ਬੋੜਾਵਾਲ, ਵਿਜੈ ਬੁਢਲਾਡਾ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿ.) ਰਜਿੰਦਰ ਕੌਰ ਵਲੋਂ ਕੱਝ ਦਿਨ ਪਹਿਲਾਂ ਸਿੱਖਿਆ ਵਿਭਾਗ ਵਲੋਂ ਜਾਰੀ ਸਿਖਿਆ ਕਲੰਡਰ ਵਿੱਚ ਵੱਡੀਆਂ ਗਲਤੀਆਂ ਕੀਤੀਆਂ ਹਨ ਜਿਸ ਤਹਿਤ ਹਰ ਮਹੀਨੇ ਨੂੰ 31 ਦਿਨਾਂ ਦਾ ਦਰਸਾਇਆ ਗਿਆ ਹੈ।ਇਸ ਕੈਲੰਡਰ ਵਿੱਚ ਫਰਵਰੀ, ਅਪ੍ਰੈਲ, ਜੂਨ, ਸਤੰਬਰ ਅਤੇ ਨਵੰਬਰ ਨੂੰ ਵੀ 31 ਦਿਨਾਂ ਦਾ ਦੱਸਿਆ ਗਿਆ ਹੈ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media