Sunday, July 26, 2026

ਜ਼ਿੰਦਲ ਪਰਿਵਾਰ ਨੇ ਬੇਟੀ ਦੇ ਜਨਮ ਦਿਨ `ਤੇ ਸਕੂਲੀ ਬੱਚਿਆਂ ਨੂੰ ਕਿਤਾਬਾਂ ਵੰਡੀਆਂ

ਭੀਖੀ, 7 ਅਪ੍ਰੈਲ (ਪੰਜਾਬ ਪੋਸਟ- ਕਮਲ ਜ਼ਿੰਦਲ) – ਕਸਬਾ ਭੀਖੀ ਦੇ ਵਸਨੀਕ ਸਵ: ਰਾਜ ਕੁਮਾਰ ਜਿੰਦਲ ਦਾ ਪਰਿਵਾਰ ਹਮੇਸ਼ਾਂ ਹੀ ਲੋਕ PUNJ0704201902ਭਲਾਈ ਦੇ ਕੰਮਾਂ `ਚ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ।ਇਸੇ ਪ੍ਰਕਿਰਿਆ ਦੇ ਚੱਲਦਿਆਂ ਮਨੀਸ਼ ਕੁਮਾਰ ਜਿੰਦਲ (ਸੋਨੂੰ) ਸਪੁੱਤਰ ਰਾਜ ਕੁਮਾਰ ਜਿੰਦਲ ਵਲੋਂ ਆਪਣੀ ਬੇਟੀ ਰਾਧਿਕਾ ਦੇ ਜਨਮ ਦਿਨ ਦੀ ਖੁਸ਼ੀ ਉਪਰ ਫਜ਼ੂਲ ਖਰਚ ਕਰਨ ਦੀ ਜਗ੍ਹਾ ਤੇ ਇਕ ਚੰਗੀ ਸੋਚ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਪ੍ਰਾਇਮਰੀ ਸਕੂਲ ਦੇ ਗ਼ਰੀਬ ਬੱਚਿਆਂ ਨੂੰ ਕਿਤਾਬਾਂ ਤੇ ਕਾਪੀਆਂ ਵੰਡੀਆਂ।ਅਧਿਆਪਕ ਰਵੀ ਕੁਮਾਰ ਨੇ ਪੂਰੇ ਜ਼ਿੰਦਲ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੋਕੇ ਤੇ ਮਨੀਸ਼ ਕੁਮਾਰ ਜਿੰਦਲ, ਕਿਰਨ ਜਿੰਦਲ, ਭਾਰਤ ਜਿੰਦਲ, ਰਾਧਿਕਾ ਜਿੰਦਲ ਅਤੇ ਅਧਿਆਪਕ ਰਵੀ ਕੁਮਾਰ, ਮੈਡਮ ਸੀਮਾ ਰਾਣੀ, ਮੈਡਮ ਮੋਨਿਕਾ ਰਾਣੀ ਅਤੇ ਸਮੂਹ ਸਕੂਲ ਸਟਾਫ ਮੋਜ਼ੂਦ ਸੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply