Sunday, August 2, 2026

ਲੁਟੇਰੇ ਹਾਕਮਾਂ ਖਿਲਾਫ ਹਕੀਕੀ ਦੇਸ਼ ਭਗਤੀ ਦੀ ਰੂਹ ਬੁਲੰਦ ਹੋਵੇ – ਕੁਲਵੰਤ ਤਰਕ

ਜਲਿਆਂਵਾਲਾ ਬਾਗ ਖੂਨੀ ਕਾਂਡ ਦੀ ਸ਼ਤਾਬਦੀ ਮੌਕੇ ਕੌਮੀ ਸ਼ਹੀਦਾਂ ਤੋਂ ਪ੍ਰੇਰਣਾ ਲੈਣ ਦੀ ਲੋੜ
Bagh Jaliianwalaਸਮਰਾਲਾ, 8 ਅਪ੍ਰੈਲ (ਪੰਜਾਬ ਪੋਸਟ- ਇੰਦਰਜੀਤ ਕੰਗ) – ਲੋਕ ਮੋਰਚਾ ਪੰਜਾਬ ਇਕਾਈ ਸਮਰਾਲਾ ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ 13 ਅਪ੍ਰੈਲ 1919 ਨੂੰ ਜਾਬਰ ਬਰਤਾਨਵੀ ਹਾਕਮਾਂ ਨੇ ਕਸਾਈ ਜਨਰਲ ਡਾਇਰ ਦੀ ਅਗਵਾਈ ਜਲਿਆਵਾਲੇ ਬਾਗ ਅੰਮ੍ਰਿਤਸਰ ਵਿਖੇ ‘ਰੋਲਟ ਐਕਟ’ ਵਰਗੇ ਮਾੜ੍ਹੇ ਕਾਲੇ ਕਾਨੂੰਨ ਖਿਲਾਫ ਤੇ ਲੋਕਾਂ ਦੀ ਅਜ਼ਾਦੀ `ਤੇ ਮੁਕਤੀ ਲਈ ਰੋਸ ਵਜੋਂ ਸ਼ਾਂਤਮਈ ਢੰਗ ਨਾਲ ਇਕੱਤਰ ਹਜ਼ਾਰਾਂ ਲੋਕਾਂ ਦੇੇ ਇਕੱਠ `ਤੇ ਅੰਨ੍ਹੇਵਾਹ ਪੁਲਿਸ, ਫੌਜ ਵੱਲੋਂ ਗੋਲੀਆਂ ਦਾ ਮੀਂਹ ਵਰ੍ਹਾ ਕੇ ਸੈਕੜਿਆਂ ਦੀ ਗਿਣਤੀ ਵਿੱਚ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ। ਸੈਂਕੜੇ ਲੋਕਾਂ ਨੂੰ ਜਖਮੀ ਕੀਤਾ ਗਿਆ, ਬਾਕੀ ਰਹਿੰਦਿਆਂ `ਤੇ ਝੂਠੇ ਦੇਸ਼ ਧ੍ਰੋਹੀ ਦੇ ਕੇਸ ਮੜ੍ਹ ਕੇ ਕਾਲੇ ਕਾਨੂੰਨਾਂ ਤਹਿਤ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ।
              ਸਮੁੱਚੇ ਦੇਸ਼ ਦੇ ਲੋਕਾਂ ਨੇ ਬਿਨਾਂ ਕਿਸੇ ਧਰਮ, ਜਾਤ, ਇਲਾਕੇ ਦੇ ਭੇਦਭਾਵ ਤੋਂ ਸਾਮਰਾਜੀ  ਹਾਕਮਾਂ ਖਿਲਾਫ ਇਕੱਠੇ ਹੋ ਕੇ ਅਵਾਜ਼ ਬੁਲੰਦ ਕੀਤੀ ਤੇ ਮਹਾਨ ਕੁਰਬਾਨੀਆਂ ਕੀਤੀਆਂ।ਇਸ ਖੂਨੀ ਕਾਂਡ ਤੋਂ ਬਾਅਦ ਅਜ਼ਾਦੀ ਦੀ ਜੰਗ ਦੇਸ਼ ਵਿਦੇਸ਼ ’ਚੋ ਹੋਰ ਵੀ ਤੇਜ਼ ਹੋਈ।ਲੋਕ ਅੰਗਰੇਜ਼ ਹਾਕਮਾਂ ਤੋਂ ਨਾਬੁਰ ਹੋ ਗਏ।ਆਗੂ ਨੇ ਕਿਹਾ ਕਿ ਅੱਜ ਵੀ ‘ਰੋਲਟ ਐਕਟ’ ਵਰਗੇ ਕਾਲੇ ਕਾਨੂੰਨ ਨੂੰ ਮਾਤ ਪਾਉਂਦੇ ਦੇਸ਼ ਵਿੱਚ ਹੋਰ ਵੀ ਇਹੋ ਜਿਹੇ ਕਾਲੇ ਕਾਨੂੰਨ ਲਾਗੂ ਕੀਤੇ ਹੋਏ ਹਨ।ਸਾਡੇ ਦੇਸ਼ ਵਿੱਚ ਅੱਜ ਵੀ ਕਾਲੇ ਅੰਗਰੇਜ਼ਾਂ ਦੇ ਪਾਲੇ ਹੋਏ ਡਾਇਰ ਦਨਦਨਾਉਂਦੇ ਫਿਰਦੇ ਹਨ, ਜਿਹੜੇ ਆਏ ਰੋਜ਼ ਜਲਿਆਵਾਲੇ ਬਾਗ ਵਰਗੇ ਖੂਨੀ ਕਾਂਡ, ਹੱਕ ਮੰਗਦੇ, ਅਸਲ ਅਜਾਦੀ ਤੇ ਕੌਮੀ ਮੁਕਤੀ ਲਈ ਯੁੱਧ ਦੇ ਮੈਦਾਨ ’ਚ ਜੂਝ ਰਹੇ ਲੋਕਾਂ `ਤੇ ਕੀਤੇ ਜਾ ਰਹੇ ਹਨ। ਆਗੂ ਨੇ ਦੱਸਿਆ ਕਿ ਲੋਕ ਮੋਰਚਾ ਪੰਜਾਬ ਵੱਲੋਂ ਇੱਕ ਸੂਬਾ ਪੱਧਰ ਤੇ ਹੱਥ ਪਰਚਾ ਕੱਢ ਕੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਕੌਮੀ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਮਰਾਜ ਤੇ ਉਹਨਾਂ ਦੇ ਝੋਲੀ ਚੁੱਕ ਵੱਡੇ ਸਮਰਾਏਦਾਰ, ਜਗੀਰਦਾਰਾਂ ਖਿਲਾਫ ‘ਇਨਕਲਾਬ ਜਿੰਦਾਬਾਦ’, ‘ਸਾਮਰਾਜਬਾਦ ਮੁਰਦਾਬਾਦ’ ਦਾ ਨਾਅਰਾ ਭਾਈਚਾਰਕ ਫਿਰਕੂ ਤੇ ਜਮਾਤੀ ਸਾਂਝ ਕਾਇਮ ਰੱਖਦੇ ਹੋਏ ਬੁਲੰਦ ਕਰਨ ਦੀ ਲੋੜ ਹੈ।ਕਿਰਤੀ ਲੋਕਾਂ ਦੀ ਪੁਗਤ ਵਾਲਾ ਰਾਜ ਸਿਰਜਣ ਲਈ ਇਨਕਲਾਬੀ ਜੰਗ ਤੇਜ ਕਰਨ ਦੀ ਲੋੜ ਹੈ। ਪਰਚੇ ਵਿੱਚ ਲੋਕਾਂ ਨੂੰ ਇਹ ਵੀ ਸੱਦਾ ਦਿੱਤਾ ਗਿਆ ਤਾਂ ਕਿ ਸਾਮਰਾਜੀਏ ਤੇ ਉਨ੍ਹਾਂ ਦੀ ਸੇਵਾ ’ਚ ਲੱਗੇ ਵੱਡੇ ਸਰਮਾਏਦਾਰਾਂ ਦੀ ਪੂੰਜੀ ਜ਼ਬਤ ਕਰਕੇ ਕੌਮੀ ਵਿਕਾਸ ਵਿੱਚ ਲੱਗੇ, ਵੱਡੇ ਜਗੀਰਦਾਰਾਂ ਦੀਆਂ ਜਮੀਨਾਂ ਖੇਤੀ ਕਰਦੇ ਬੇਜ਼ਮੀਨੇ ਤੇ ਘੱਟ ਜਮੀਨ ਵਾਲੇ ਕਿਸਾਨਾਂ ਵਿੱਚ ਵੰਡੀਆਂ ਜਾਣ। ਖੇਤੀ ਦੀ ਤਰੱਕੀ, ਰੁਜਗਾਰ ਤੇ ਕੌਮੀ ਵਿਕਾਸ ਲਈ ਸਰਕਾਰੀ ਸਨਅਤ ਲੱਗਣ, ਮੁਲਕ ਦੇ ਆਰਥਿਕ ਤੇ ਸਿਆਸੀ  ਖੇਤਰ ਅੰਦਰ ਸਾਮਰਾਜੀਆਂ ਦਾ ਮੁਕੰਮਲ ਖਾਤਮਾ ਹੋਵੇ ਤੇ ਲੋਕ ਰਜਾ ਲਾਗੂ ਹੋਵੇ। ਏਹੀ ਦੇਸ਼ ਦੇ ਕੌਮੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply