ਸਮਰਾਲਾ, 8 ਅਪ੍ਰੈਲ (ਪੰਜਾਬ ਪੋਸਟ- ਇੰਦਰਜੀਤ ਕੰਗ) – ਜਲ੍ਹਿਆਂਵਾਲਾ ਬਾਗ਼ ਸ਼ਤਾਬਦੀ ਸਮਾਗਮ ਕਮੇਟੀ ਪੰਜਾਬ ਦੇ ਸੱਦੇ `ਤੇ 13 ਅਪ੍ਰੈਲ ਨੂੰ ਜਲ੍ਹਿਆ ਵਾਲੇ
ਬਾਗ਼ ਸ਼ਤਾਬਦੀ ਸਮਾਗਮ ’ਚ ਵੱਧ ਚੜ੍ਹ ਕੇ ਸ਼ਾਮਲ ਹੋਣ ਲਈ ਕੁਲਵੰਤ ਸਿੰਘ ਤਰਕ ਦੀ ਅਗਵਾਈ ’ਚ ਇੱਕ ਤਿਆਰੀ ਕਮੇਟੀ ਸਮਰਾਲਾ ਬਣਾਈ ਗਈ ਹੈ।ਇਸ ਤਿਆਰੀ ਕਮੇਟੀ ਦੇ ਫੈਸਲੇ ਅਨੁਸਾਰ ਸ਼ਹਿਰਾਂ ਤੇ ਇਲਾਕੇ ਦੇ ਪਿੰਡਾਂ ’ਚ ਤਿਆਰੀ ਕਮੇਟੀ ਮੈਂਬਰਾਂ ਵੱਲੋਂ ਵੱਡੇ ਪੱਧਰ `ਤੇ ਮੁਹਿੰਮ ਚਲਾਈ ਗਈ। ਸੂਬਾ ਪੱਧਰੀ ਸਮਾਗਮ ’ਚ ਸ਼ਾਮਲ ਹੋਣ ਲਈ ਵੱਖ ਵੱਖ ਪਿੰਡਾਂ, ਸ਼ਹਿਰਾਂ, ਸੰਸਥਾਵਾਂ, ਦਫ਼ਤਰਾਂ, ਸਕੂਲਾਂ ’ਚ ਮੀਟਿੰਗਾਂ ਕਰਵਾਈਆਂ ਗਈਆਂ।ਵਿਸ਼ੇਸ਼ ਤੌਰ `ਤੇ ਕੁਲਵੰਤ ਸਿੰਘ ਤਰਕ ਵਲੋਂ ਵੱਖ-ਵੱਖ ਵਿੱਦਿਅਕ ਅਦਾਰਿਆਂ ਸਮਰਾਲਾ, ਰਾਜੇਵਾਲ, ਸਮਸ਼ਪੁਰ, ਬਗਲੀ, ਉਟਾਲਾਂ, ਗੜ੍ਹੀ ਵਿਖੇ ਸਟਾਫ਼ ਤੇ ਵਿਦਿਆਰਥੀਆਂ ਦੀਆਂ ਮੀਟਿੰਗਾਂ ਕਰਵਾਈਆਂ ਗਈਆਂ। ਕਮੇਟੀ ਦੇ ਆਗੂ ਭਰਪੂਰ ਸਿੰਘ ਵੱਲੋਂ ਬਿਜਲੀ ਮੁਲਾਜਮਾਂ ਨਾਲ ਮੀਟਿੰਗਾਂ ਕੀਤੀਆਂ। ਸੂਬਾ ਕਮੇਟੀ ਵੱਲੋਂ ਕੱਢਿਆ ਹੱਥ ਪਰਚਾ ‘ਸਾਮਰਾਜੀ ਲੁੱਟ ਅਤੇ ਦਾਬੇ ਤੋਂ ਮੁਕਤੀ ਲਈ ਸੰਗਰਾਮਾਂ ਦਾ ਝੰਡਾ ਉੱਚਾ ਕਰੋ, ਜਲ੍ਹਿਆਂਵਾਲਾ ਬਾਗ਼ ਸ਼ਤਾਬਦੀ ਮਨਾਉਣ ਲਈ 13 ਅਪ੍ਰੈਲ ਨੂੰ ਅੰਮ੍ਰਿਤਸਰ ਪੁਜੋ’ ਦੇ ਸਿਰਲੇਖ ਹੇਠ ਕੱਢਿਆ ਗਿਆ ਹੈ, ਜੋ ਵੱਖ-ਵੱਖ ਅਦਾਰਿਆਂ ਤੇ ਲੋਕਾਂ ’ਚ ਵੰਡਿਆ ਗਿਆ।
‘ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਮੌਕੇ ਕੌਮੀ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਕਾਲੇ ਅੰਗਰੇਜ਼ਾਂ ਖਿਲਾਫ਼ ਸੰਗਰਾਮ ਤੇਜ਼ ਕਰੀਏ’ ਸਿਰਲੇਖ ਹੇਠ ਸੂਬਾ ਸਮਾਗਮ ਕਮੇਟੀ ਵੱਲੋਂ ਕੱਢਿਆ ਇਸ਼ਤਿਹਾਰ ਕੰਧਾਂ `ਤੇ ਜਨਤਕ ਥਾਵਾਂ `ਤੇ ਚਪਕਾਇਆ ਗਿਆ। ਤਿਆਰੀ ਕਮੇਟੀ ਦੇ ਆਗੂ ਤੇ ਮੈਂਬਰ ਵੱਧ ਤੋਂ ਵੱਧ ਕਿਰਤੀਆਂ ਤੱਕ ਮੁਹਿੰਮ ਲੈ ਕੇ ਗਏ ਤਾਂ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਅੱਜ ਵੀ ਕਾਲੇ ਅੰਗਰੇਜ਼ਾਂ ਖਿਲਾਫ਼ ਹੱਕੀ ਸੰਘਰਸ਼ ਨੂੰ ਤੇਜ਼ ਕੀਤਾ ਜਾਵੇ।
ਸਮਾਗਮ ਦੀ ਸਫ਼ਲਤਾ ਲਈ ਮਿਤੀ 9 ਅਪ੍ਰੈਲ ਨੂੰ ਤਿਆਰੀ ਕਮੇਟੀ ਸਮਰਾਲਾ ਵੱਲੋਂ 11:00 ਵਜੇ ਰਾਜਾ ਹੈਲਥ ਕਲੱਬ ਖੰਨਾ-ਰੋਡ ਸਮਰਾਲਾ (ਨੇੜੇ ਚੁੰਗੀ) ਵਿਖੇ ਇਲਾਕੇ ਦੇ ਇਨਸਾਫ, ਜਮਹੂਰੀ ਪਸੰਦ ਤੇ ਕਿਰਤੀ ਲੋਕਾਂ ਦੀ ਵਧਵੀਂ ਮੀਟਿੰਗ ਰੱਖੀ ਗਈ ਹੈ।ਜਿਸ ਨੂੰ ਵਿਸ਼ੇਸ਼ ਤੌਰ `ਤੇ ਸੂਬਾ ਸਮਾਗਮ ਕਮੇਟੀ ਦੇ ਆਗੂ ਹਰਜਿੰਦਰ ਸਿੰਘ ਸੰਬੋਧਨ ਕਰਨਗੇ। ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾ ਹੰੁਗਾਰਾ ਦਿੱਤਾ ਜਾ ਰਿਹਾ ਹੈ ਤੇ ਮਾਇਕ ਸਹਾਇਤਾ ਦਿੱਤੀ ਜਾ ਰਹੀ।ਸਕੂਲਾਂ ਦੇ ਸਟਾਫ਼ ਤੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ।
Check Also
ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …
Punjab Post Daily Online Newspaper & Print Media