Tuesday, November 24, 2026

ਔਜਲਾ ਨੂੰ ਟਿਕਟ ਦੇ ਕੇ ਕਾਂਗਰਸ ਹਾਈ ਕਮਾਂਡ ਨੇ ਲਿਆ ਦੂਰਅੰਦੇਸ਼ੀ ਫੈਸਲਾ – ਸੋਨੀ

ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ-  ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਵੱਲੋਂ ਮੋਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ PUNJ0804201909ਔਜਲਾ ਨੂੰ ਮੁੜ ਟਿਕਟ ਦੇ ਕੇ ਨਿਵਾਜੇ ਜਾਣ ਤੇ ਕੈਬਨਿਟ ਮੰਤਰੀ ੳਮ ਪ੍ਰਕਾਸ਼ ਸੋਨੀ ਨੇ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦਿੱਤੇ ਜਾਣ ਤੇ ਆਮ ਵਰਕਰਾਂ ਦਾ ਸਿਰ ੳੁੱਚਾ ਹੋਇਆ ਹੈ ਉਹਨ ਨੇ ਕਿਹਾ ਕਿ ਔਜਲਾ ਨੂੰ ਟਿਕਟ ਦਿੱਤੇ ਜਾਣ ਤੇ ਪਾਰਟੀ ਨੇ ਪੰਜਾਬ ਵਿੱਚ ਸਿਆਸਤ ਨੂੰ ਇਕ ਨਵੀ ਦਿਸ਼ਾ ਵਿੱਚ ਲੈ ਕੇ ਜਾਣ ਦਾ ਸੰਦੇਸ਼ ਦਿੱਤਾ ਹੈ।ਉਹਨਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸਮੁੱਚੀ ਲੀਡਰਸ਼ੀਪ ਦਾ ਧੰਨਵਾਦ ਕਰਦਿਆ ਕਿਹਾ ਕਿ ਕਾਂਗਰਸ ਹਾਈ ਕਮਾਂਡ ਦੀ ਪਾਰਖੂ ਅੱਖ ਨੇ ਜੋ ਇਹ ਦੂਰਅੰਦੇਸ਼ੀ ਫੈਸਲਾ ਲਿਆ ਹੈ, ਦੇ ਨਾਲ ਕਾਂਗਰਸੀਆ ਦੇ ਹੌਸਲੇ ਬੁਲੰਦ ਹੋਏ ਹਨ।ਉਹਨਾ ਨੇ ਕਿਹਾ ਕੇ ਹਾਈ ਕਮਾਂਡ ਨੇ ਗੁਰਜੀਤ ਸਿੰਘ ਔਜਲਾ ਵੱਲੋਂ ਪਿਛਲੇ ਦੋ ਸਾਲਾ ਵਿੱਚ ਕੀਤੇ ਕੰਮਾਂ ਨੂੰ ਧਿਆਨ ਵਿੱਚ ਰੱਖਣ ਤੋਂ ਇਲਾਵਾ ਉਸ ਵਿੱਚ ਜ਼ਮੀਨੀ ਪੱਧਰ ਤੇ ਵਿਚਰਨ ਦੀ ਇੱਛਾ ਸ਼ਕਤੀ ਨੂੰ ਵੇਖਦਿਆਂ ਟਿਕਟ ਦਿੱਤੀ ਹੈ।
ਇਸ ਸਮੇਂ ਗੁਰਜੀਤ ਸਿੰਘ ਔਜਲਾ ਕਿਹਾ ਕਿ ਉਹ ਆਪਣੇ ਸਿਆਸੀ ਗੁਰੂ ਤੋਂ ਅਸ਼ੀਰਵਾਦ ਲੈ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ।ਦੱਸਣਯੋਗ ਹੈ ਕਿ ੳਮ ਪ੍ਰਕਾਸ਼ ਸੋਨੀ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਮਿਲਣ ਤੋਂ ਪਹਿਲਾ ਹੀ ਕੁੱਝ ਨਿੱਜੀ ਰੁਝੇਵਿਆ ਕਾਰਣ ਸ਼ਹਿਰ ਤੋਂ ਬਾਹਰ ਸਨ।ਅੱਜ ਉਹਨਾ ਦੇ ਅੰਮ੍ਰਿਤਸਰ ਆਉੁਦਿਆਂ ਹੀ ਗੁਰਜੀਤ ਸਿੰਘ ਔਜਲਾ ਉਹਨਾ ਦਾ ਅਸ਼ੀਰਵਾਦ ਲੈਣ ਦੇ ਲਈ ਉੁਹਨਾ ਦੇ ਘਰ ਪੁੱਜੇ ਸਨ। 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply