Sunday, August 2, 2026

ਔਜਲਾ ਨੂੰ ਜਿਤਾਉਣ ਲਈ ਕਾਂਗਰਸ ਸੇਵਾ ਦਲ ਘਰ ਘਰ ਜਾ ਕੇ ਕਰੇਗਾ ਪ੍ਰਚਾਰ

ਅੰਮ੍ਰਿਤਸਰ, 8 ਅਪ੍ਰੈਲ (ਪੰਜਾਬ ਪੋਸਟ-  ਸੁਖਬੀਰ ਸਿੰਘ) – ਕਾਂਗਰਸ ਸੇਵਾ ਦਲ ਅੰਮ੍ਰਿਤਸਰ ਦੀ ਸਮੁੱਚੀ ਲੀਡਰਸ਼ੀਪ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ PUNJ0804201910ਕਾਂਗਰਸੀ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਵਧਾਈਆਂ ਦੇਣ ਪੁੱਜੀ। ਕਾਂਗਰਸ ਸੇਵਾ ਦਲ ਦੇ ਜਿਆਦਾਤਰ ਆਗੂ ਪੂਰੀ ਵਰਦੀ ਵਿੱਚ ਸਨ। ਉਹਨਾ ਨੇ ਜਿੱਥੇ ਗੁਰਜੀਤ ਸਿੰਘ ਔਜਲਾ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆ ਦਿੱਤੀਆਂ, ਉਥੇ ਸੇਵਾ ਦਲ ਦੇ ਸਾਰੇ ਆਗੂਆਂਾ ਨੇ ਇਕ ਸੁਰ `ਚ ਕਿਹਾ ਕੇ ਸੇਵਾ ਦਲ ਗੁਰਜੀਤ ਸਿੰਘ ਔਜਲਾ ਦੀ ਜਿੱਤ ਦੇ ਲਈ ਕੋਈ ਵੀ ਕਸਰ ਬਾਕੀ ਨਹੀ ਛੱਡੇਗਾ, ਜੋ ਹਮੇਸ਼ਾਂ ਹੀ ਕਾਂਗਰਸ ਦੀ ਮਜ਼ਬੂਤੀ ਦੇ ਲਈ ਇਕ ਅਹਿਮ ਰੋਲ ਅਦਾ ਕਰਦਾ ਆ ਰਿਹਾ ਹੈ। ਉਨਾਂ ਕਿਹਾ ਕਿ ਸੇਵਾ ਦਲ ਲੋਕ ਸਭਾਂ ਚੋਣਾਂ ਦੌਰਾਨ ਉਹ ਘਰ ਘਰ ਜਾ ਕੇ ਲੋਕਾਂ ਨੂੰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵੋਟਾਂ ਪਵਾਉਣ ਦੇ ਲਈ ਮੁਹਿੰਮ ਸ਼ੁਰੂ ਕਰੇਗਾ।
            ਇਸ ਸਮੇਂ ਲੀਲਾ ਵਰਮਾ ਮਹਿਲਾ ਇੰਚਾਰਜ ਪੰਜਾਬ ਪ੍ਰਦੇਸ਼ ਸੇਵਾ ਦਲ, ਮਨਜਿੰਦਰ ਕੌਰ, ਸੰਤੋਸ਼ ਕੌਰ, ਤਰੁਣ ਜਸਵਾਲ, ਅਸ਼ਵਨੀ ਕੁਮਾਰ, ਸਬਰਜੀਤ ਸਿੰਘ, ਸੁਖਰਾਜ ਤੇ ਹੋਰ ਆਗੂ ਵੀ ਹਾਜਰ ਸਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply