ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਫ਼ਿਜ਼ਿਕਸ ਵਿਭਾਗ ਨੇ ਡੀ.ਬੀ.ਟੀ
ਵੱਲੋਂ ਸਪਾਂਸਰ `ਐਕਸਪੈਰੀਮੈਂਟਲ ਫ਼ਿਜ਼ਿਕਸ` ਵਿਸ਼ੇ `ਤੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ।ਇਸ ਦੇ ਮੁੱਖ ਬੁਲਾਰੇ ਡਾ. ਮੁਨੀਸ਼ ਦੇਵ ਸ਼ਰਮਾ ਅਸਿਸਟੈਂਟ ਪ੍ਰੋਫ਼ੈਸਰ ਫ਼ਿਜ਼ਿਕਸ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਨ।ਵਰਕਸ਼ਾਪ ਦੇ ਦੌਰਾਨ ਡਾ. ਸ਼ਰਮਾ ਨੇ ਇਲੈਕਟ੍ਰਾਨਿਕ ਸਮੱਗਰੀ ਅਤੇ ਸਰਕਟ ਜਿਵੇਂ ਕਿ ਫਲਿੱਪ ਫਲੌਪਸ, ਪਾਵਰ ਸਪਲਾਈਜ਼, ਐਲ.ਸੀ.ਆਰ ਬ੍ਰਿਜਸ, ਲੋਅ ਪਾਸ ਅਤੇ ਹਾਈ ਪਾਸ ਫਿਲਟਰਜ਼ ਆਦਿ ਦੇ ਬੁਨਿਆਦੀ ਸੰਕਲਪ ਦੀ ਜਾਕਾਰੀ ਅਤੇ ਇਹਨਾਂ ਸੰਕਲਪਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਹੱਥੀਂ ਸਿਖਲਾਈ ਵੀ ਦਿੱਤੀ। ਜਿ ਦਾ ਵਿਦਿਆਰਥੀਆਂ ਨੂੰ ਕਾਫ਼ੀ ਲਾਭ ਹੋਇਆ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਨੂੰ ਅਜਿਹੀ ਜਾਣਕਾਰੀ ਭਰਪੂਰ ਵਰਕਸ਼ਾਪ ਕਰਵਾਉਣ `ਤੇ ਵਧਾਈ ਦਿੱਤੀ ਅਤੇ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕੀਤਾ।ਇਸ ਸਮੇਂ ਡਾ. ਸ਼ਵੇਤਾ ਮੋਹਨ ਮੁਖੀ ਫ਼ਿਜ਼ਿਕਸ ਵਿਭਾਗ ਸਮੇਤ ਸਟਾਫ਼ ਮੈਂਬਰ ਪ੍ਰਿਯੰਕਾ, ਡਾ. ਸ਼ੈਲੀ, ਪ੍ਰਭਜੋਤ ਅਤੇ ਵੰਦਨਾ ਆਦਿ ਹਾਜ਼ਰ ਸਨ।ਮੁੱਖ ਬੁਲਾਰੇ ਡਾ. ਮੁਨੀਸ਼ ਦੇਵ ਨੂੰ ਕਾਲਜ ਵਲੋਂ ਸਨਮਾਨਿਤ ਵੀ ਕੀਤਾ ਗਿਆ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media