Wednesday, September 23, 2026

`ਐਕਸਪੈਰੀਮੈਂਟਲ ਫ਼ਿਜ਼ਿਕਸ` ਵਿਸ਼ੇ `ਤੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਫ਼ਿਜ਼ਿਕਸ ਵਿਭਾਗ ਨੇ ਡੀ.ਬੀ.ਟੀ PUNJ0904201905ਵੱਲੋਂ ਸਪਾਂਸਰ `ਐਕਸਪੈਰੀਮੈਂਟਲ ਫ਼ਿਜ਼ਿਕਸ` ਵਿਸ਼ੇ `ਤੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ।ਇਸ ਦੇ ਮੁੱਖ ਬੁਲਾਰੇ ਡਾ. ਮੁਨੀਸ਼ ਦੇਵ ਸ਼ਰਮਾ ਅਸਿਸਟੈਂਟ ਪ੍ਰੋਫ਼ੈਸਰ ਫ਼ਿਜ਼ਿਕਸ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਨ।ਵਰਕਸ਼ਾਪ ਦੇ ਦੌਰਾਨ ਡਾ. ਸ਼ਰਮਾ ਨੇ ਇਲੈਕਟ੍ਰਾਨਿਕ ਸਮੱਗਰੀ ਅਤੇ ਸਰਕਟ ਜਿਵੇਂ ਕਿ ਫਲਿੱਪ ਫਲੌਪਸ, ਪਾਵਰ ਸਪਲਾਈਜ਼, ਐਲ.ਸੀ.ਆਰ ਬ੍ਰਿਜਸ, ਲੋਅ ਪਾਸ ਅਤੇ ਹਾਈ ਪਾਸ ਫਿਲਟਰਜ਼ ਆਦਿ ਦੇ ਬੁਨਿਆਦੀ ਸੰਕਲਪ ਦੀ ਜਾਕਾਰੀ ਅਤੇ ਇਹਨਾਂ ਸੰਕਲਪਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਹੱਥੀਂ ਸਿਖਲਾਈ ਵੀ ਦਿੱਤੀ। ਜਿ ਦਾ ਵਿਦਿਆਰਥੀਆਂ ਨੂੰ ਕਾਫ਼ੀ ਲਾਭ ਹੋਇਆ।
             ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਭਾਗ ਨੂੰ ਅਜਿਹੀ ਜਾਣਕਾਰੀ ਭਰਪੂਰ ਵਰਕਸ਼ਾਪ ਕਰਵਾਉਣ `ਤੇ ਵਧਾਈ ਦਿੱਤੀ ਅਤੇ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕੀਤਾ।ਇਸ ਸਮੇਂ ਡਾ. ਸ਼ਵੇਤਾ ਮੋਹਨ ਮੁਖੀ ਫ਼ਿਜ਼ਿਕਸ ਵਿਭਾਗ ਸਮੇਤ ਸਟਾਫ਼ ਮੈਂਬਰ ਪ੍ਰਿਯੰਕਾ, ਡਾ. ਸ਼ੈਲੀ, ਪ੍ਰਭਜੋਤ ਅਤੇ ਵੰਦਨਾ ਆਦਿ ਹਾਜ਼ਰ ਸਨ।ਮੁੱਖ ਬੁਲਾਰੇ ਡਾ. ਮੁਨੀਸ਼ ਦੇਵ ਨੂੰ ਕਾਲਜ ਵਲੋਂ ਸਨਮਾਨਿਤ ਵੀ ਕੀਤਾ ਗਿਆ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply