Sunday, April 26, 2026

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਤੇ ਸਨਮਾਨ ਸਮਾਗਮ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਸਥਾਨਕ ਚਾਟੀਵਿੰਡ ਚੌਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ PUNJ0904201914ਵਿਖੇ ਵਿਸ਼ਾਲ ਗੁਰਮਤਿ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ।ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਵੱਖ-ਵੱਖ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਵੱਡੀ ਗਿਣਤੀ `ਚ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ।ਭਾਈ ਰਜਿੰਦਰ ਸਿੰਘ ਸਾਂਘਾ ਅਨੁਸਾਰ ਸੇਵਕ ਜੱਥਾ ਇਸ਼ਨਾਨ (ਅੰਮ੍ਰਿਤ ਵੇਲਾ) ਵੱਲੋਂ ਭਾਈ ਸਵਰਨ ਸਿੰਘ ਭਾਟੀਆ ਮੁੱਖ ਸੇਵਾਦਾਰ ਤੇ ਸਹਾਇਕ ਭਾਈ ਗੁਰਜੀਤ ਸਿੰਘ ਹਲਦੀ ਵਾਲੇ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਯਾਦਗਾਰੀ ਹਾਲ ਗੇਟ ਭਗਤਾਵਾਲਾਂ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤ ਰੂਪੀ ਪਾਠਾਂ ਦੇ ਭੋਗ ਉਪਰੰਤ ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਤਰਜਿੰਦਰ ਸਿੰਘ, ਭਾਈ ਮਨਪੀ੍ਰਤ ਸਿੰਘ ਦੇ ਰਾਗੀ ਜੱਥੇ ਨੇ ਗੁਰਬਾਣੀ ਕੀਰਤਨ ਦੀ ਛਹਿਬਰ ਲਾਈ।ਉਪਰੰਤ ਗੁ: ਸ਼ਹੀਦ ਗੰਜ ਸਾਹਿਬ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਨੇ ਸੇਵਾ ਕਰਨ ਵਾਲੇ ਗੁਰਮੁੱਖਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਬਾਬਾ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬਾ ਜੋਗਿੰਦਰ ਕੌਰ, ਬੀਬੀ ਗੁਨੀਤਾ ਸਾਂਘਾ, ਤਲਬੀਰ ਸਿੰਘ ਗਿੱਲ ਇੰਚਾਰਜ ਹਲਕਾ ਦੱਖਣੀ, ਜਤਿੰਦਰਪਾਲ ਪਾਲੀ, ਭਾਈ ਮਨਜੀਤ ਸਿੰਘ ਕਾਰਜਕਾਰਣੀ ਮੈਂਬਰ ਸ਼ੋ੍ਰਮਣੀ ਕਮੇਟੀ, ਬਾਵਾ ਸਿੰਘ ਗੁਮਾਨਪੁਰਾ ਤੇ ਕਸ਼ਮੀਰ ਸਿੰਘ ਬਰਿਆੜ ਮੈਂਬਰ ਸ਼ੋ੍ਰਮਣੀ ਕਮੇਟੀ, ਗੁਰਪ੍ਰਤਾਪ ਸਿੰਘ ਟਿੱਕਾ ਪ੍ਰਧਾਨ ਅਕਾਲੀ ਦਲ ਸ਼ਹਿਰੀ, ਦੀਪ ਸਿੰਘ ਕੰਬੋਜ ਪ੍ਰਧਾਨ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ, ਬੀਬੀ ਰਾਜਵਿੰਦਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ, ਗੁਰਿੰਦਰਪਾਲ ਸਿੰਘ ਮੈਨੇਜਰ ਗੁ: ਕੰਧ ਸਾਹਿਬ, ਰਾਜੇਸ਼ ਅਰੋੜਾ ਆਸ਼ੂ, ਗੁਰਪੀ੍ਰਤ ਸਿੰਘ ਗਿੰਨੀ, ਜਗਜੀਤ ਸਿੰਘ ਬੰਟੀ, ਅਮਰਜੀਤ ਸਿੰਘ ਭਾਟੀਆ ਸਾਬਕਾ ਕੋਂਸਲਰ, ਜਤਿੰਦਰ ਸਿੰਘ ਮੋਤੀ ਭਾਟੀਆ ਕੋਂਸਲਰ, ਸੁਰਿੰਦਰ ਸਿੰਘ ਭਾਟੀਆ, ਹਰਦੀਪ ਸਿੰਘ ਫਰਾਸ਼, ਅਮਰੀਕ ਸਿੰਘ ਫਰਾਸ਼, ਗੁ: ਸ਼ਹੀਦ ਗੰਜ ਸਾਹਿਬ ਜੱਥਾ ਨਿਤਨੇਮ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ ਬੱਗਾ, ਹਰਜੀਤ ਸਿੰਘ, ਗੁਰਜੀਤ ਸਿੰਘ, ਤਜਿੰਦਰ ਸਿੰਘ ਆਦਿ ਹਾਜ਼ਰ ਸਨ ।
 

Check Also

ਖ਼ੁਰਾਕ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਸ੍ਰੀਮਤੀ ਅਪਰਨਾ ਭਾਟੀਆ ਵੱਲੋਂ ਟਾਂਗਰਾ ਦਾਣਾ ਮੰਡੀ ਦਾ ਦੌਰਾ

ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਫੂਡ ਸਪਲਾਈ ਅਤੇ ਵੰਡ ਮੰਤਰਾਲੇ …

Leave a Reply