Sunday, April 26, 2026

ਸੱਜਣ ਕੁਮਾਰ ਨੂੰ ਸਖਤ ਸਜਾ ਦਿਵਾਉਣ ਲਈ ਪੂਰੀ ਤਾਕਤ ਨਾਲ ਪੈਰਵੀ ਕਰਾਂਗੇ – ਸਿਰਸਾ

1984 ਦੇ ਪੀੜਤਾਂ ਅਤੇ ਗਵਾਹਾਂ ਦੇ ਨਾਲ ਖੜੀ ਹੈ ਦਿੱਲੀ ਕਮੇਟੀ
ਨਵੀ ਦਿੱਲੀ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਟਿਆਲਾ ਹਾਉਸ ਕੋਰਟ ਵਿੱਚ ਜਸਟਿਸ ਪੂਨਮ ਏ ਬਾਂਬਾ ਦੀ ਅਦਾਲਤ ਵਿੱਚ Kalka Sirsaਸੁਲਤਾਨਪੁਰੀ ਥਾਣੇ ਵਿੱਚ ਦਰਜ ਐਫ.ਆਈ.ਆਰ ਤਹਿਤ ਸੀ.ਬੀ.ਆਈ ਬਨਾਮ ਸੱਜਨ ਕੁਮਾਰ ਕੇਸ ਦੀ ਅੱਜ ਸੁਣਵਾਈ ਹੋਈ।ਦਿੱਲੀ ਕਮੇਟੀ ਦੇ ਸੀਨੀਅਰ ਵਕੀਲ ਗੁਰਬਖਸ਼ ਸਿੰਘ ਦੀ ਮੌਜੂਦਗੀ ਵਿੱਚ ਮੁੱਖ ਗਵਾਹ ਜੋਗਿੰਦਰ ਸਿੰਘ ਦਾ ਸੱਜਣ ਕੁਮਾਰ ਦੇ ਵਕੀਲਾਂ ਨੇ ਕਰਾਸ ਐਗਜਾਮਿਨ ਕੀਤਾ। ਉਨ੍ਹਾਂ ਦੇ ਵਕੀਲਾਂ ਨੇ ਬਹੁਤ ਸਾਰੇ ਸਵਾਲ ਪੁੱਛੇ ਜਿਸ ਦੇ ਜਵਾਬ ਵਿੱਚ ਗਵਾਹ ਜੋਗਿੰਦਰ ਸਿੰਘ ਆਪਣੇ ਪਹਿਲਾਂ ਵਾਲੇ ਬਿਆਨਾਂ `ਤੇ ਅਟੱਲ ਰਹੇ। ਜੋਗਿੰਦਰ ਸਿੰਘ ਨੇ ਉਸ ਦਿਨ ਦੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਾਣਯੋਗ ਕੋਰਟ ਨੂੰ ਦੱਸਿਆ ਕਿ ਸੱਜਣ ਕੁਮਾਰ ਆਪ ਅਤੇ ਆਪਣੇ ਸਾਥੀਆਂ ਸਮੇਤ ਘਟਨਾ ਵਾਲੀ ਥਾਂ `ਤੇ ਮੌਜੂਦ ਸਨ, ਜਿਸ ਨੂੰ ਉਹ ਚੰਗੀ ਤਰ੍ਹਾਂ ਪਛਾਣਦੇ ਹਨ।ਉਨ੍ਹਾਂ ਨੇ ਵੇਖਿਆ ਕਿ ਸੱਜਨਣ ਕੁਮਾਰ ਆਪ ਭੀੜ ਨੂੰ ਉਕਸਾ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਤੁਮ ਲੋਗੋ ਕੇ ਪਾਸ 72 ਘੰਟੇ ਕਾ ਸਮਾਂ ਹੈ,  ਸਿਖੋਂ ਨੇ ਹਮਾਰੀ ਮਾਂ ਇੰਦਿਰਾ ਗਾਂਧੀ ਕੋ ਮਾਰਾ ਹੈ, ਇਸ ਲਈ ਕੋਈ ਭੀ ਸਿੱਖ ਜਿੰਦਾ ਨਹੀਂ ਬਚਣਾ ਚਾਹਿਏ।ਜੋਗਿੰਦਰ ਸਿੰਘ ਦਾ ਕਰਾਸ ਐਗਜਾਮਿਨ ਦੀ ਅਗਲੀ ਸੁਣਵਾਈ 25 ਅਪ੍ਰੈਲ ਨੂੰ ਹੋਵੇਗੀ ਜਿਸ ਵਿੱਚ ਜੋਗਿੰਦਰ ਸਿੰਘ ਦੀ ਗਵਾਹੀ ਪੂਰੀ ਹੋ ਜਾਵੇਗੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਕਨੂੰਨੀ ਵਿਭਾਗ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋ ਅਤੇ ਦਿੱਲੀ ਕਮੇਟੀ ਮੈਜ਼ਬਰ ਤੇ 1984 ਦੇ ਦੰਗਾ ਪੀੜਤ ਸੋਸਾਈਟੀ ਮੁਖੀ ਆਤਮਾ ਸਿੰਘ ਲੁਬਾਣਾ ਪੂਰਾ ਸਮਾਂ ਅਦਾਲਤ ਵਿੱਚ ਮੌਜੂਦ ਰਹੇ।
ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸਾਂਝਾ ਬਿਆਨ ਦਿੰਦੇ ਹੋਏ ਕਿਹਾ ਕਿ ਦਿੱਲੀ ਕਮੇਟੀ ਦ੍ਰਿੜ ਨਿਸਚੇ ਨਾਲ 1984 ਕਤਲੇਆਮ ਦੇ ਪੀੜਤਾਂ ਅਤੇ ਗਵਾਹਾਂ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਦੀ ਹਰ ਪ੍ਰਕਾਰ ਦੀ ਮਦਦ ਕਰਨਗੇ ਅਤੇ ਸੱਜਣ ਕੁਮਾਰ ਨੂੰ ਇਸ ਕੇਸ ਵਿੱਚ ਵੀ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਪੂਰਜ਼ੋਰ ਪੈਰਵੀ ਕੀਤੀ ਜਾਵੇਗੀ।
 

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply