ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਾਂਗਰਸ ਪਾਰਟੀ ਦੇ ਮਾਝੇ ਨਾਲ ਸੰਬੰਧਿਤ ਸੀਨੀਅਰ ਆਗੂਆਂ ਵਲੋਂ ਅੱਜ ਕਾਂਗਰਸ ਵਿਚ ਸ਼ਾਮਿਲ
ਕੀਤੇ ਗਏ ਅਮਰਦੀਪ ਸਿੰਘ ਸੋਨੂੰ ਸੋਹਲ ਨਾਮੀ ਵਿਅਕਤੀ ਦਾ ਯੂਥ ਅਕਾਲੀ ਦਲ ਜਾਂ ਮਜੀਠੀਆ ਨਾਲ ਕੋਈ ਸੰਬੰਧ ਨਹੀਂ।ਮਜੀਠੀਆ ਦੇ ਦਫਤਰ ਤੋਂ ਜਾਰੀ ਬਿਆਨ ’ਚ ਪੋ੍ਰ. ਸਰਚਾਂਦ ਸਿੰਘ ਨੇ ਕਿਹਾ ਹੈ ਕਿ ਮਾਝੇ ਦੇ ਯੂਥ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ ਕੀਤੇ ਜਾਣ ਉਪਰੰਤ ਅੱਜ ਤਕ ਇਸ ਦਾ ਪੁਨਰਗਠਨ ਹੀ ਨਹੀਂ ਕੀਤਾ ਗਿਆ।ਇਸੇ ਤਰਾਂ ਸੋਨੂ ਸੋਹਲ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਕਦੀ ਵੀ ਸਿਆਸੀ ਸਲਾਹਕਾਰ ਨਹੀਂ ਰਿਹਾ।ਪ੍ਰੋ. ਸਰਚਾਂਦ ਨੇ ਸਪੱਸ਼ਟ ਕਿਹਾ ਕਿ ਕਾਂਗਰਸ ਪਾਰਟੀ ਚੋਣ ਵਾਅਦਿਆਂ ਨੂੰ ਪੂਰਾ ਨਾ ਕਰਣ ਕਰਕੇ ਲੋਕ ਕਚਹਿਰੀ ਵਿੱਚ ਉਸ ਨੂੰ ਮਿਲ ਰਹੀ ਸ਼ਿਕਸਤ ਤੋਂ ਬੁਖਲਾਹਟ ’ਚ ਹੈ ਅਤੇ ਪਾਰਟੀ ਦੀ ਹਵਾ ਦਿਖਾਉਣ ਲਈ ਝੂਠ ਦਾ ਸਹਾਰਾ ਲੈਦਿਆਂ ਹੋਛੀਆਂ ਹਰਕਤਾਂ ’ਤੇ ਉਤਰ ਆਈ ਹੈ।ਜੋ ਕਾਂਗਰਸੀ ਸੋਨੂੰ ਸੋਹਲ ਨੂੰ ਮੁੜ ਕਾਗਰਸ ਵਿਚ ਸ਼ਾਮਿਲ ਕਰਨ ਦੇ ਡਰਾਮੇਬਾਜ਼ੀ ਤੋਂ ਹੀ ਸਾਬਤ ਹੁੰਦਾ ਹੈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media