ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਲੋਂ 31 ਮਾਰਚ ਨੂੰ ਰਾਜ ਪੱਧਰ `ਤੇ ਆਯੋਜਿਤ
ਪ੍ਰਤੀਯੋਗਤਾ `ਚ ਡੀ.ਏ.ਵੀ ਇੰਨਰਨੈਸ਼ਨਲ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਆਨਿਆ ਬਜੋਰੀਆ ਨੇ ਬਿਹਤਰੀਨ ਕਲਾ ਸਦਕਾ `ਪੀਸ ਆਫ ਨੇਚਰ` ਵਿਸ਼ੇ ਲਈ ਦੂਸਰਾ ਪੁਰਸਕਾਰ ਹਾਸਲ ਕੀਤਾ ਹੈ।ਸਾਰੇ ਪ੍ਰਤੀਯੋਗੀਆਂ ਵਿਚ ਸਭ ਤੋਂ ਛੋਟੀ ਉਮਰ ਦੀ ਹੋਣਹਾਰ ਵਿਦਿਆਰਥਣ ਆਨਿਆ ਬਜੋਰੀਆ ਨੂੰ ਸਰਟੀਫੀਕੇਟ ਤੇ 7000 ਰੁਪਏ ਦਾ ਨਕਦ ਇਨਾਮ ਨਾਲ ਸਨਮਾਨਿਆ ਗਿਆ।
ਸਕੂਲ ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਇਹ ਇਨਾਮ ਹਾਸਲ ਕਰਨ `ਤੇ ਵਿਦਿਆਰਥਣ ਆਨਿਆ ਨੂੰ ਪ੍ਰਾਰਥਨਾ ਸਭਾ ਵਿੱਚ ਸਨਮਾਨਿਤ ਕੀਤਾ ਅਤੇ ਉਸ ਦੇ ਉਜਵਲ ਭਵਿੱਖ ਦੇ ਲਈ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਅੱਗੇ ਵੱਧਣ ਲਈ ਪ੍ਰੇਰਿਆ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media