ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ – ਦੀਪ ਦਵਿੰਦਰ ) – ਪੰਜਾਬੀ ਸਾਹਿਤ ਦੀ ਝੋਲੀ ਚਾਰ ਦਰਜਨ ਤੋਂ ਵੀ ਵੱਧ ਪੁਸਤਕਾਂ ਪਾਉਣ ਵਾਲੇ ਉਘੇ ਸਾਹਿਤਕਾਰ ਪ੍ਰੋ:
ਕਿਰਪਾਲ ਸਿੰਘ ਕਸੇਲ ਦੇ ਦੇਹਾਂਤ `ਤੇ ਲੇਖਕ ਭਾਈ ਚਾਰੇ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ, ਮਲਵਿੰਦਰ ਅਤੇ ਅਰਤਿੰਦਰ ਸੰਧੂ ਆਦਿ ਲੇਖਕਾਂ ਨੇ ਦੱਸਿਆ ਕਿ ਪ੍ਰੋ: ਕਸੇਲ ਮਾਝੇ ਦੇ ਪ੍ਰਸਿਧ ਇਤਿਹਾਸਕ ਨਗਰ ਕਸੇਲ ਦੇ ਜੰਮਪਲ ਸਨ, ਜਿਥੇ ਉਨ੍ਹਾਂ ਮੁਢਲੀ ਤਾਲੀਮ ਹਾਸਿਲ ਕੀਤੀ।ਉਨ੍ਹਾਂ ਨੂੰ ਸਾਹਿਤਕ ਚੇਟਕ ਪ੍ਰਿ. ਸੰਤ ਸਿੰਘ ਸ਼ੇਖੋਂ ਹੁਰਾਂ ਤੋਂ ਲੱਗੀ।ਉਨ੍ਹਾਂ ਇਹ ਵੀ ਦਸਿਆ ਕਿ ਪ੍ਰੋ ਕਸੇਲ ਹੁਰਾਂ ਅੰਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ ਤੋਂ ਐਮ.ਏ ਦੀ ਡਿਗਰੀ ਦੇ ਸਭ ਤੋਂ ਪਹਿਲੇ ਬੈਚ ਵਿੱਚ ਪਾਸ ਕੀਤੀ ਸੀ।9 ਦਹਾਕਿਆਂ ਤੋਂ ਜਿਆਦਾ ਉਮਰ ਭੋਗਣ ਵਾਲੇ ਕਿਰਪਾਲ ਸਿੰਘ ਕਸੇਲ ਕੁੱਲ ਵਕਤੀ ਕਲਮੀ ਯੋਧੇ ਸਨ, ਜਿਨ੍ਹਾਂ ਮੌਲਿਕ ਪੁਸਤਕਾਂ ਦੇ ਨਾਲ-ਨਾਲ ਅਨੁਵਾਦ ਅਤੇ ਸੰਪਾਦਨਾ ਵਰਗੇ ਕਾਰਜ਼ ਵੀ ਕੀਤੇ।
ਕਸੇਲ ਦੇ ਦਿਹਾਂਤ `ਤੇ ਸਭਾ ਦੇ ਪ੍ਰਧਾਨ ਡਾ. ਸਰਬਜੀਤ, ਸ਼ੁਸ਼ੀਲ ਦੁਸਾਂਝ, ਡਾ. ਹਜਾਰਾ ਸਿੰਘ ਚੀਮਾ, ਹਰਜੀਤ ਸੰਧੂ, ਡਾ. ਕਸ਼ਮੀਰ, ਡਾ. ਪਰਮਿੰਦਰ, ਡਾ. ਦਰਿਆ, ਆਤਮ ਰੰਧਾਵਾ, ਡਾ. ਹੀਰਾ ਸਿੰਘ, ਡਾ. ਸੁਖਬੀਰ ਸਿੰਘ, ਮੁਖਤਾਰ ਗਿੱਲ, ਸਰਬਜੀਤ ਸੰਧੂ, ਨਿਰਮਲ ਅਰਪਣ, ਜਗਤਾਰ ਗਿੱਲ, ਸੁਮੀਤ ਸਿੰਘ, ਸ਼ੈਲਿੰਦਰਜੀਤ ਰਾਜਨ, ਧਰਵਿੰਦਰ ਔਲਖ, ਮਨਮੋਹਨ ਬਾਸਰਕੇ, ਜਸਬੀਰ ਸਿੰਘ ਸੱਗੂ ਤੇ ਇੰਦਰ ਸਿੰਘ ਮਾਨ ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media