ਭੀਖੀ, 15 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਬਰਗਾੜੀ ਮੋਰਚੇ ਵਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ਨੇ ਚੋਣ ਮੀਟਿੰਗਾਂ ਸ਼ੁਰੂ ਕਰ
ਦਿੱਤੀਆਂ ਹਨ।ਸ਼਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਜੋਗਾ ਦੇ ਪਿੰਡ ਅਤਲਾ ਖੁਰਦ ਸਵੇਰੇ 8 ਵਜੇ, ਅਲੀਸ਼ੇਰ ਖੁਰਦ ਸਵੇਰੇ 9 ਵਜੇ, ਅਲੀਸ਼ੇਰ ਕਲਾਂ ਸਵੇਰੇ 10 ਵਜੇ ਅਨੂਪਗੜ੍ਹ ਵਿਖੇ 11 ਵਜੇ ਅਤੇ ਬਾਅਦ ਦੁਪਹਿਰ 4 ਵਜੇ ਮਾਖਾ ਚਹਿਲਾਂ ਅਤੇ ਸ਼ਾਮ 5 ਵਜੇ ਜੋਗਾ ਵਿਖੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਨਗੇ।ਇਸ ਸਮੇਂ ਉਨ੍ਹਾਂ ਨਾਲ ਜ਼ਿਲਾ ਜਥੇਬੰਦੀ ਦੇ ਸਮੂਹ ਅਹੁੱਦੇਦਾਰ ਹਾਜ਼ਰ ਰਹਿਣਗੇ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media