ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ – ਸੰਧੂ) – ਰੈਜੀਡੈਂਟ ਵੈਲਫੇਅਰ ਸੁਸਾਇਟੀ ਰਜਿ. ਵੱਲੋਂ ਸਥਾਨਕ ਰਾਮ ਤੀਰਥ ਰੋਡ ਸਥਿਤ ਆਦਰਸ਼ ਨਗਰ ਵਿਖੇ ਇੱਕ ਫ੍ਰੀ
ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।ਧਾਰੀਵਾਲ ਹਸਪਤਾਲ ਬਟਾਲਾ ਰੋਡ ਵੱਲੋਂ ਡਾ. ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ਵਿੱਚ ਲਗਾਏ ਗਏ ਇਸ ਕੈਂਪ ਦੌਰਾਨ ਇਲਾਕਾ ਨਿਵਾਸੀਆਂ ਨੂੰ ਡਾ. ਕਮਲਪ੍ਰੀਤ ਸਿੰਘ ਭੁੱਲਰ ਐਮ.ਪੀ.ਐਸ ਡੈਂਟਲ ਸਰਜਨ, ਡਾ. ਰਾਜੇਸ਼ ਕੁਮਾਰ, ਜਨਰਲ ਮੈਡੀਸਨ ਅਤੇ ਡਾ. ਰਮਨ ਸ਼ਰਮਾ ਆਈ ਸ਼ਪੈਸ਼ਲਿਸਟ ਆਦਿ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਜਨਰਲ ਮੈਡੀਕਲ, ਅੱਖਾਂ ਅਤੇ ਦੰਦਾਂ ਦਾ ਫ੍ਰੀ ਚੈੱਕਅੱਪ ਕੀਤਾ ਗਿਆ।ਕੈਂਪ ਦਾ ਪ੍ਰਬੰਧ ਮੈਡਮ ਐਸ.ਏ.ਪੀ.ਐਸ ਜਨਰਲ ਸੈਕਟਰੀ ਆਰ.ਡਬਲਯੂ.ਐਸ ਕਰਨਲ ਕੁਲਦੀਪ ਸਿੰਘ ਸੰਧੂ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਰ.ਡਬਲਯੂ.ਐਸ ਇਲਾਕਾ ਨਿਵਾਸੀਆਂ ਦੀ ਭਲਾਈ ਲਈ ਵਚਨਬੱਧ ਹੈ।
ਇਸ ਮੌਕੇ ਮਲਵਿੰਦਰ ਸਿੰਘ ਚਰਨਜੀਤ ਸਿੰਘ, ਕਰਨ ਹਰਭਜਨ ਸਿੰਘ ਮੱਲ੍ਹੀ, ਜਸਵੰਤ ਸਿੰਘ, ਜਗਤਾਰ ਸਿੰਘ, ਪ੍ਰੋ. ਡਾ. ਐਸ ਬੇਦੀ ਯੂਨੀਵਰਸਿਟੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media