ਲੌਂਗੋਵਾਲ, 17 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ
ਰਜਿ: ਚੀਮਾ ਮੰਡੀ ਵਲੋਂ ਕਰਵਾਏ ਜਾ ਰਹੇ 9ਵੇਂ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੌਰਾਨ ਸ੍ਰੀ ਰਾਮ ਜਨਮ ਤੇ ਵਿਸੇਸ ਜਾਗਰਨ ਕਰਵਾਇਆ ਗਿਆ ਜਿਸ ਦੀ ਪੂਜਾ ਦੀ ਰਸਮ ਸੰਸਥਾ ਦੇ ਵਾਇਸ ਚੇਅਰਮੈਨ ਤੇ ਅਗਰਵਾਲ ਸਭਾ ਚੀਮਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਕਾਂਸਲ ਦੀ ਅਗਵਾਈ ਵਿੱਚ ਸਮੂਹ ਕਮੇਟੀ ਦੇ ਸੇਵਾਦਾਰਾ ਨੇ ਅਦਾ ਕੀਤੀ ਤੇ ਜੋਤੀ ਪ੍ਰਚੰਡ ਦੀ ਰਸਮ ਉੱਘੇ ਫ਼ਿਲਮੀ ਕਲਾਕਾਰ ਤੇ ਲੇਖਕ ਰਾਜੂ ਵਰਮਾ ਨੇ ਪਰਿਵਾਰ ਸਮੇਤ ਅਦਾ ਕੀਤੀ, ਜਾਗਰਨ ਦੌਰਾਨ ਸ੍ਰੀ ਮਹਿੰਦੀਪੁਰ ਬਾਲਾ ਜੀ ਸੰਕੀਰਤਨ ਮੰਡਲ ਬੁਢਲਾਡਾ ਵਲੋਂ ਭਗਵਾਨ ਸ੍ਰੀ ਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।ਜਾਗਰਣ ਦੌਰਾਨ ਵਿਸੇਸ ਤੌਰ ਤੇ ਪਹੁੰਚੇ ਕਾਂਗਰਸ ਪਾਰਟੀ ਵੱਲੋਂ ਹਲਕਾ ਇੰਚਾਰਜ ਹਰਮਨ ਦੇਵ ਬਾਜਵਾ ਨੇ ਹਾਜ਼ਰੀ ਭਰੀ ਉਨ੍ਹਾਂ ਆਪਣੇ ਸੰਬੋਧਨ ਵਿੱਚ ਸੰਸਥਾ ਵਲੋਂ ਧਾਰਮਿਕ ਤੇ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਹਾਜ਼ਰ ਕਮੇਟੀ ਮੈਂਬਰਾਂ ਤੇ ਸ਼ਰਧਾਲੂਆਂ ਨੂੰ ਸੁਭਕਾਮਨਾਵਾਂ ਭੇਟ ਕੀਤੀਆਂ ਇਸ ਮੌਕੇ ਸੰਸਥਾ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਮਾਤਾ ਸ੍ਰੀ ਨੈਣਾਂ ਦੇਵੀ ਮੰਦਰ ਕਮੇਟੀ ਦੇ ਸਰਪ੍ਰਸਤ ਮਾਤਾ ਕਮਲਾ ਦੇਵੀ, ਨਗਰ ਪੰਚਾਇਤ ਚੀਮਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਵਾਇਸ ਪ੍ਰਧਾਨ ਜਗਦੇਵ ਸਿੰਘ ਜੱਗਾ, ਕੌਂਸਲਰ ਸਤ ਨਰਾਇਣ ਦਾਸ ਬਾਵਾ, ਸੁਖਜੀਤ ਸਿੰਘ ਸੁੱਖਾ ਵਾਲੀ, ਗੁਰਦੇਵ ਸਿੰਘ ਜੇ.ਈ ਦਰਸ਼ਨ ਸਿੰਘ, ਨਿਰਭੈ ਸਿੰਘ, ਬਹਾਦਰ ਸਿੰਘ, ਜਗਸੀਰ ਸਿੰਘ ਚੰਦ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਬਲਵੀਰ ਸਿੰਘ ਭੰਮ ਤੋਲਾਵਾਲ, ਸੀਨੀਅਰ ਕਾਂਗਰਸੀ ਆਗੂ ਹਰਪਾਲ ਸਿੰਘ ਨਾਨੂ , ਜਗਪਾਲ ਸਿੰਘ ਸ਼ਾਹਪੁਰ ਕਲਾਂ, ਵਿਕਰਮ ਸ਼ਰਮਾ ਪਿ੍ਰੰਸੀਪਲ ਐਸ.ਏ.ਐਸ ਸਕੂਲ ਤੋਂ ਇਲਾਵਾ ਕਸਬਾ ਤੇ ਇਲਾਕੇ ਤੋਂ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸੇਵਾਦਾਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media