ਲੌਂਗੋਵਾਲ, 17 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਤੇਰਾ ਪੰਥੀ ਜੈਨ ਧਰਮਸ਼ਾਲਾ ਵਿਖੇ ਮਹਾਰਾਸ਼ਟਰ ਗ੍ਰਾਮੀਣ ਅਰੋਗ ਵਿਕਾਸ ਅਤੇ ਬਹੁਦੇਸੀ
ਸੇਵਾ ਸੰਸਥਾ ਨਾਗਪੁਰ ਦੇ ਡਾ. ਨਾਰਿੰਦਰ ਡੀ. ਠਾਕੁਰ ਅਤੇ ਉਨ੍ਹਾਂ ਦੀ ਟੀਮ ਵਲੋਂ ਵੱਖ-ਵੱਖ ਰੋਗਾਂ ਦੇ ਮਰੀਜ਼ਾਂ ਦਾ ਬਿਨਾਂ ਕਿਸੇ ਦਵਾਈ ਤੋਂ ਕੁਦਰਤੀ ਚੁੰਬਕੀ ਪ੍ਰਣਾਲੀ ਨਾਲ ਇਲਾਜ ਸ਼ੁਰੂ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਨਾਰਿੰਦਰ ਠਾਕੁਰ ਨੇ ਦੱਸਿਆ ਕਿ ਇਸ ਪ੍ਰਣਾਲੀ ਨਾਲ ਗਠੀਆ, ਬਲੱਡ ਪ੍ਰੈਸ਼ਰ, ਸ਼ੂਗਰ, ਬਵਾਸੀਰ, ਡਿਸਕ, ਮਾਨਸਿਕ ਤਣਾਅ, ਮਾਈਗ੍ਰੇਨ, ਲਕੋਰੀਆ, ਹਰਨੀਆਂ, ਪੱਥਰੀ, ਅਸਥਮਾ ਗੈਸ, ਥਾਇਰਾਈਡ, ਯੂਰਿਕ ਐਸਿਡ, ਇਸਤਰੀਆਂ ਦੇ ਸਾਰੇ ਰੋਗ, ਮੋਟਾਪਾ, ਟਾਂਸਿਲਜ਼, ਅੱਖ, ਕੰਨ, ਸਰਦੀ ਜ਼ੁਕਾਮ, ਲਕਵਾ, ਕਮਰ ਦਰਦ, ਗੋਡਿਆਂ ਦਾ ਦਰਦ, ਸਰਵਾਈਕਲ ਸਿਆਟਿਕਾ ਆਦਿ ਰੋਗਾਂ ਦਾ ਕੁਦਰਤੀ ਚੁੰਬਕ ਇਲਾਜ ਪ੍ਰਣਾਲੀ ਨਾਲਂ ਅਸਰਦਾਰ ਇਲਾਜ ਕੀਤਾ ਜਾਵੇਗਾ।ਇਹ ਕੈਂਪ 26 ਅਪ੍ਰੈਲ ਤੱਕ ਚੱਲੇਗਾ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media