Monday, November 16, 2026

ਸਤਵੰਤ ਪੂਨੀਆਂ ਲਖਨਊ `ਚ ਰਾਜਨਾਥ ਸਿੰਘ ਦੇ ਹੱਕ ਵਿੱਚ ਕਰ ਰਹੇ ਹਨ ਚੋਣ ਪ੍ਰਚਾਰ

ਲੌਂਗੋਵਾਲ, 17 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹਾ ਸੰਗਰੂਰ ਤੋਂ ਭਾਜਪਾ ਆਗੂਆਂ ਦਾ ਇੱਕ ਵੱਡਾ ਜਥਾ ਭਾਜਪਾ ਦੇ ਸੀਨੀਅਰ ਨੇਤਾ ਸਤਵੰਤ ਸਿੰਘ PUNJ1704201915ਪੂਨੀਆ ਦੀ ਅਗਵਾਈ `ਚ ਲਖਨਊ ਵਿਖੇ ਪਾਰਟੀ ਦੇ ਉਮੀਦਵਾਰ ਰਾਜਨਾਥ ਸਿੰਘ ਕੇਂਦਰੀ ਗ੍ਰਹਿ ਮੰਤਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।ਇਸ ਪੱਤਰਕਾਰ ਨੂੰ ਭੇਜੀ ਜਾਣਕਾਰੀ `ਚ  ਪੂਨੀਆ ਨੇ ਦੱਸਿਆ ਕਿ ਉਨ੍ਹਾਂ ਨੇ ਲਖਨਊ `ਚ ਰਾਜਨਾਥ ਸਿੰਘ ਦੇ ਸਪੁੱਤਰ ਤੇ ਵਿਧਾਇਕ ਪੰਕਜ ਸਿੰਘ ਨਾਲ ਮਿਲਣ ਤੋਂ ਬਾਅਦ ਲਖਨਊ ਦੀ ਗਲੀ-ਗਲੀ ਵਿੱਚ ਜਾ ਕੇ ਜ਼ੋਰਦਾਰ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਭਰਵਾ ਹੁੰਗਾਰਾ ਵੀ ਮਿਲ ਰਿਹਾ ਹੈ।ਉਨ੍ਹਾਂ ਨਾਲ ਐਡਵੋਕੇਟ ਸੁਰਜੀਤ ਸਿੰਘ ਰੰਧਾਵਾ, ਬਾਬਾ ਰੂਪ ਸਿੰਘ ਲੌਂਗੋਵਾਲ ਤੇ ਕਈ ਹੋਰ ਆਗੂ ਮੌਜੂਦ ਹਨ ।
 

Check Also

ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨਤਮਸਤਕ

ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਅਮਰ …

Leave a Reply