ਲੌਂਗੋਵਾਲ, 17 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹਾ ਸੰਗਰੂਰ ਤੋਂ ਭਾਜਪਾ ਆਗੂਆਂ ਦਾ ਇੱਕ ਵੱਡਾ ਜਥਾ ਭਾਜਪਾ ਦੇ ਸੀਨੀਅਰ ਨੇਤਾ ਸਤਵੰਤ ਸਿੰਘ
ਪੂਨੀਆ ਦੀ ਅਗਵਾਈ `ਚ ਲਖਨਊ ਵਿਖੇ ਪਾਰਟੀ ਦੇ ਉਮੀਦਵਾਰ ਰਾਜਨਾਥ ਸਿੰਘ ਕੇਂਦਰੀ ਗ੍ਰਹਿ ਮੰਤਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ।ਇਸ ਪੱਤਰਕਾਰ ਨੂੰ ਭੇਜੀ ਜਾਣਕਾਰੀ `ਚ ਪੂਨੀਆ ਨੇ ਦੱਸਿਆ ਕਿ ਉਨ੍ਹਾਂ ਨੇ ਲਖਨਊ `ਚ ਰਾਜਨਾਥ ਸਿੰਘ ਦੇ ਸਪੁੱਤਰ ਤੇ ਵਿਧਾਇਕ ਪੰਕਜ ਸਿੰਘ ਨਾਲ ਮਿਲਣ ਤੋਂ ਬਾਅਦ ਲਖਨਊ ਦੀ ਗਲੀ-ਗਲੀ ਵਿੱਚ ਜਾ ਕੇ ਜ਼ੋਰਦਾਰ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਭਰਵਾ ਹੁੰਗਾਰਾ ਵੀ ਮਿਲ ਰਿਹਾ ਹੈ।ਉਨ੍ਹਾਂ ਨਾਲ ਐਡਵੋਕੇਟ ਸੁਰਜੀਤ ਸਿੰਘ ਰੰਧਾਵਾ, ਬਾਬਾ ਰੂਪ ਸਿੰਘ ਲੌਂਗੋਵਾਲ ਤੇ ਕਈ ਹੋਰ ਆਗੂ ਮੌਜੂਦ ਹਨ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media