ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਚੌਕੀ ਗਲਿਆਰਾ ਏ.ਐਸ.ਆਈ ਸਵਿੰਦਰ ਸਿੰਘ ਨੇ ਜਾਰੀ ਪਿਆਨ ਵਿੱਚ ਦੱਸਿਆ ਹੈ ਕਿ 17 ਅਪ੍ਰੈਲ 2019 ਨੂੰ ਇੱਕ ਨਾਮਲੂਮ ਵਿਅਕਤੀ ਦੀ ਲਾਸ਼ ਗਲਿਆਰਾ ਪਾਰਕ ਵਿਚੋਂ ਮਿਲੀ ਸੀ।ਜਿਸ ਦੀ ਉਮਰ ਤਕਰੀਬਨ 45 ਸਾਲ ਕੱਦ ਕਰੀਬ 5 ਫੁੱਟ 6/7 ਰੰਗ ਕਣਕਭਿੰਨਾ ਸਿਰ ਤੋ ਮੋਨਾ, ਦਾੜੀ ਕਤਰਾਵੀਂ, ਜਿਸ ਨੇ ਗਰੀਨ ਟੀ-ਸਰਟ ਪਾਈ ਹੋਈ ਹੈ।ਉਸ ਦੀ ਸ਼ਨਾਖਤ ਨਹੀ ਹੋ ਸਕੀ।ਲਾਸ਼ ਸ਼ਨਾਖਤ ਲਈ 72 ਘੰਟੇ ਲਈ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਰੱਖੀ ਗਈ ਹੈ।ਅਗਰ ਕੋਈ ਇਸ ਨੂੰ ਪਛਾਣਦਾ ਹੋਵੇ ਤਾਂ ਚੌਕੀ ਗਲਿਆਰਾ ਏ.ਐਸ.ਆਈ ਸਵਿੰਦਰ ਸਿੰਘ ਨੰ: 95018-00199 ਤੇ ਸੰਪਰਕ ਕਰ ਸਕਦਾ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media