ਭਿੱਖੀਵਿੰਡ, 19 ਅਪ੍ਰੈਲ (ਪੰਜਾਬ ਪੋਸਟ – ਭੁੱਲਰ ਭਿੱਖੀਵਿੰਡ) – ਰਵਾਇਤੀ ਪਾਰਟੀਆਂ ਤੋਂ ਲੋਕ ਅੱਕ ਚੁੱਕੇ ਹਨ ਇਸੇ ਲਈ ਅਜ਼ਾਦ ਉਮੀਦਵਾਰ
ਪਰਮਿੰਦਰ ਸਿੰਘ ਹੀਰਾ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਹਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਅਜੇ ਕੁਮਾਰ ਚੀਨੂ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਪਿੰਡ ਡੱਲ, ਡਾਲੀਰੀ ਤੇ ਹਲਕੇ ਦੇ ਸਮੁੱਚੇ ਪਿੰਡਾਂ ਵਿੱਚ ਹੀ ਲੋਕ ਅਕਾਲੀ ਦਲ ਤੇ ਕਾਂਗਰਸੀ ਉਮੀਦਵਾਰਾਂ ਨੂੰ ਮੂੰਹ ਨਹੀਂ ਲਾ ਰਹੇ। ਕਿਉਂਕਿ ਇਹਨਾਂ ਪਾਰਟੀ ਦੇ ਲੀਡਰਾਂ ਨੇ ਸਿਵਾਏ ਲਾਰਿਆਂ ਤੋਂ ਕੁੱਝ ਨਹੀਂ ਦਿੱਤਾ।
ਪਰਮਿੰਦਰ ਸਿੰਘ ਹੀਰਾ ਨੇ ਹਲਕੇ ਦੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਉਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ, ਤਾਂ ਜੋ ਉਹ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ਼ ਦਿਵਾ ਸਕਣ।ਉਨਾਂ ਕਿਹਾ ਕਿ ਅਵਾਰਾ ਪਸ਼ੂਆਂ ਲਈ ਢੁੱਕਵੇਂ ਪ੍ਰਬੰਧ ਕਰਕੇ ਉਨ੍ਹਾਂ ਦੀ ਰੱਖਿਆ ਤੇ ਸਾਂਭ ਸੰਭਾਲ ਕੀਤੀ ਜਾਵੇਗੀ।ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਤਿੰਨ ਹਜ਼ਾਰ, ਜਿਨ੍ਹਾਂ ਚਿਰ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਬੇਰੁਜ਼ਗਾਰੀ ਭੱਤਾ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ, ਬੱਚਿਆਂ ਦੇ ਖੇਡਣ ਲਈ ਹਰੇਕ ਮੁਹੱਲੇ ਵਿੱਚ ਪਾਰਕਾਂ ਬਣਾਉਣ ਤੇ ਕਿਸਾਨ ਭਰਾਵਾਂ ਲਈ ਬਾਰਡਰ ਏਰੀਆ ਭੱਤਾ ਤੇ ਹਰੇਕ ਕਿਸਾਨ ਨੂੰ 6 ਮਹੀਨੇ ਬਾਅਦ ਬੋਨਸ ਦੀ ਮੰਗ ਕੀਤੀ ਜਾਵੇਗੀ।ਪਿੰਡਾਂ ਅਤੇ ਸ਼ਹਿਰਾਂ ਵਿੱਚ ਪੀਣ ਲਈ ਸਾਫ ਪਾਣੀ, ਪੁਿਲਸ ਨੂੰ ਸਿਆਸੀ ਦਬਾਅ ਤੋਂ ਮੁਕਤ ਕਰਵਾੳੇੁਣ ਤੇ ਹੈਰੋਇਨ ਸਮੈਕ ਵਰਗੇ ਮਾਰੂ ਨਸ਼ਿਆਂ ਦੇ ਸਮਗੱਲਰਾ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟਣ ਲਈ ਸੰਸਦ ਵਿੱਚ ਅਵਾਜ ਉਠਾਈ ਜਾਵੇਗੀ।
ਇਸ ਮੌਕੇ ਇਸਪੈਕਟਰ ਸੁੱਚਾ ਸਿੰਘ, ਦਿਲਸ਼ੇਰ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਲਵਪ੍ਰੀਤ ਸ਼ਰਮਾ, ਨਿੱਕਾ ਸੰਨੀ, ਅਜੇ ਨਿੱਜ਼ਰਪੁਰਾ, ਅਮਰਜੀਤ ਸਿੰਘ ਛੇਹਰਟਾ, ਬਲਜੀਤ ਸਿੰਘ, ਸਾਬੀ, ਕੁਲਦੀਪ ਸਿੰਘ, ਦਿਲਬਾਗ ਸਿੰਘ, ਹਰਮਨਦੀਪ ਸਿੰਘ ਆਦਿ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media