ਭੀਖੀ, 20 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਪਿੰਡ ਖੀਵਾ ਖੁਰਦ ਵਿਖੇ ਸੀ.ਪੀ.ਆਈ (ਐਮ.ਐਲ ) ਲਿਬਰੇਸ਼ਨ ਅਤੇ ਪੰਜਾਬ ਕਿਸਾਨ
ਯੂਨੀਅਨ ਦੀ ਮੀਟਿੰਗ ਬਲਾਕ ਆਗੂ ਮੋਲਕ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਲੋਕ ਸਭਾ ਦੀਆ ਚੋਣਾਂ ਅਤੇ ਕਿਸਾਨ ਸਮੱਸਿਆ `ਤੇ ਵਿਸ਼ੇਸ਼ ਵਿਚਾਰ ਚਰਚਾ ਕੀਤੀ ਗਈ।ਮੀਟਿੰਗ ਨੂੰ ਵਿਸੇਸ਼ ਤੋਰ ਤੇ ਸੰਬੋਧਨ ਕਰਦਿਆਂ ਕਾਮਰੇਡ ਅਮਰੀਕ ਸਿੰਘ ਸਮਾਂਓ ਨੇ ਕਿਹਾ ਕਿ ਸੀਪੀਆਈ (ਐਮ.ਐਲ) ਲਿਬਰੇਸ਼ਨ ਵਲੋਂ ਲੋਕ ਸਭਾ ਹਲਕਾ ਬਠਿੰਡਾ ਤੋ ਉਮੀਦਵਾਰ ਕਾਮਰੇਡ ਭਗਵੰਤ ਸਿੰਘ ਸਮਾਂਓ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।ਜਿਥੇ ਅਖੌਤੀ ਰਵਾਇਤੀ ਸਰਮਾਏਦਾਰ ਪਾਰਟੀ ਚੋਣਾਂ ਵਿਚ ਕਰੋੜਾਂ ਰੁਪਏ ਖਰਚ ਕਰ ਰਹੀਆਂ ਹਨ, ਉਥੇ ਲਿਬਰੇਸ਼ਨ ਮਜਦੂਰਾਂ ਕਿਸਾਨਾਂ ਦੇ ਸਹਿਯੋਗ ਨਾਲ ਚੋਣ ਮੁਹਿੰਮ ਤੇਜ ਕਰ ਰਹੀ ਹੈ ਇਸ ਘਰ-ਘਰ ਵੋਟ ਅਤੇ ਸਪੋਟ ਲਈ ਮੁਹਿੰਮ ਚਲਾਈ ਜਾ ਰਹੀ ਹੈ।ਉਹਨਾ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਚੋਣਾਂ ਜਿੱਤਣ ਲਈ ਜੋ ਵੀ ਵਾਅਦੇ ਕੀਤੇ ਸਨ, ਉਹਨਾ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਕਾਰਪੋਰੇਟ ਘਰਾਣਿਆਂ ਦੀ ਸੇਵਾ ਕੀਤੀ ਹੈ।ਇਸ ਲਈ ਇਹ ਰਵਾਇਤੀ ਪਾਰਟੀਆਂ ਮਿਹਨਤਕਸ਼ ਵਰਗ ਦੀ ਵੋਟ ਦੀਆਂ ਹੱਕਦਾਰ ਨਹੀ ਹਨ।ਲਿਬਰੇਸ਼ਨ ਹਮੇਸ਼ਾਂ ਮਜਦੂਰਾਂ-ਮਜਦੂਰਾਂ ਦੇ ਸੰਘਰਸ਼ਾਂ ਦੀ ਮੋਹਰੀ ਰਹੀ।ਇਸ ਲਈ ਜਨਤਾ ਦੀ ਇਨਕਲਾਬੀ ਤਾਕਤ ਬਣਾਉਣ ਲਈ ਲਿਬਰੇਸ਼ਨ ਦੇ ਹੱਥ ਮਜ਼ਬੂਤ ਕਰਨਾ ਬਹੁਤ ਹੀ ਜਰੂਰੀ ਹੈ ।
ਲਿਬਰੇਸ਼ਨ ਦੇ ਆਗੂ ਗੁਲਾਬ ਖੀਵਾ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਆਗੂ ਮੋਲਕ ਸਿੰਘ ਖੀਵਾ ਨੇ ਜਿਲਾ ਪ੍ਰਸ਼ਾਸ਼ਨ `ਤੇ ਰੋਸ ਕਰਦਿਆਂ ਕਿਹਾ ਪਿੰਡ ਦੇ ਗਰੀਬ ਕਿਸਾਨ ਕਰਮਜੀਤ ਸਿੰਘ ਦੀ ਉਪਜਾਊ ਜਮੀਨ ਵਿਚੋਂ ਪਿੰਡ ਦੇ ਵਾਟਰ ਵਰਕਸ ਦੀ ਪਾਣੀ ਸਪਲਾਈ ਪਾਈਪ ਲੰਘਦੀ ਹੈ।ਵਾਟਰ ਵਰਕਸ ਦੇ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਹਰ ਸੀਜ਼ਨ ਫਸਲ ਖਰਾਬ ਹੋ ਰਹੀ ਹੈ।ਇਹ ਮਸਲਾ ਸਬੰਧਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ, ਪਰ ਕੋਈ ਕਾਰਵਾਈ ਨਹੀ ਹੋਈ।ਇਸੇ ਤਰ੍ਹਾਂ ਗੁਰਸੇਵਕ ਸਿੰਘ ਦੀ ਜ਼ਮੀਨ ਨਾਲ ਲੱਗਦੇ ਰਸਤੇ `ਤੇ ਇਕ ਵਿਅਕਤੀ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ।ਜਿਸ ਦੀ ਦਰਖਾਸਤ ਮਾਨਯੋਗ ਐਸ.ਡੀ.ਐਮ ਨੂੰ ਦਿੱਤੀ ਹੈ।ਹੁਣ ਕਣਕ ਦੀ ਫਸਲ ਪੱਕ ਚੁੱਕੀ ਹੈ, ਪਰ ਕਟਾਈ ਲਈ ਰਸਤਾ ਨਾ ਹੋਣ ਕਾਰਨ ਫਸਲ ਖਰਾਬ ਹੋ ਰਹੀ ਹੈ ਅਤੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ।ਉਹਨਾ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸਾਨਾਂ ਨੂੰ ਜਲਦ ਇਨਸਾਫ ਨਹੀ ਮਿਲਿਆ ਤਾਂ ਉਨਾਂ ਨੁੰ ਸੰਘਰਸ਼ ਲਈ ਮਜਬੂਰ ਹੋਣਾ ਪਵੇਗਾ।ਇਸ ਸਮੇਂ ਜਗਜੀਤ ਸਿੰਘ ਪੱਪੀ ਸਿੰਘ, ਸਮਸ਼ੇਰ ਸਿੰਘ, ਨਿੰਦਰ ਸਿੰਘ ਵੀ ਮੌਜੂਦ ਸਨ ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media