Sunday, April 5, 2026

ਕਾਮਰੇਡ ਦਸਵਿੰਦਰ ਕੌਰ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਮੀਟਿੰਗ

ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ (ਦਿਹਾਤੀ) ਬਲਾਕ ਹਰਸ਼ਾ ਛੀਨਾ PPN2004201904ਦੀ ਮੀਟਿੰਗ ਸੰਤੋਖ ਸਿੰਘ ਲੰਬੜਦਾਰ ਦੀ ਪ੍ਰਧਾਨਗੀ ਹੇਠ ਅਦਲੀਵਾਲਾ ਪਿੰਡ ਵਿਖੇ ਹੋਈ।ਜਿਸ ਵਿੱਚ ਲੋਕ ਸਭਾ ਚੋਣ `ਚ ਪੀ.ਡੀ.ਏ ਫਰੰਟ ਦੇ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਉਮੀਦਵਾਰ ਕਾਮਰੇਡ ਦਸਵਿੰਦਰ ਕੌਰ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ।ਪਾਰਟੀ ਦੇ ਜਿਲ੍ਹਾ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਜਾਰੀ ਬਿਆਨ ਵਿੱਚ ਦੱਸਿਆ ਹੈ ਕਿ ਮੋਰਚੇ ਦੇ ਉਮੀਦਵਾਰ ਦੇ 25 ਅਪ੍ਰੈਲ ਦਿਨ ਵੀਰਵਾਰ ਨੂੰ ਨਾਮਜ਼ਦਗੀ ਕਾਗਜ ਦਾਖਲ ਕਰਨ ਮੌਕੇ ਹਲਕਾ ਰਾਜਾਸਾਂਸੀ ਤੋਂ ਵੱਡਾ ਜਥਾ ਲੈ ਕੇ ਆਉਣ ਦਾ ਫੈਸਲਾ ਕੀਤਾ ਗਿਆ। ਉਨਾਂ ਕਿਹਾ ਕਿ ਨਾਮਜ਼ਦਗੀ ਸਮੇਂ ਹੋ ਰਹੇ ਇਕੱਠ ਨੂੰ ਸੰਬੋਧਨ ਕਰਨ ਅਤੇ ਨਾਮਜਦਗੀ ਪੇਪਰ ਦਾਖਲ ਕਰਵਾਉਣ ਲਈ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿਘ ਖਹਿਰਾ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।

ਮੀਟਿੰਗ ਵਿੱਚ ਕਾ. ਸੁਰਜਨ ਸਿੰਘ ਲੁਹਾਰਕਾ, ਸੁਖਵਿੰਦਰ ਸਿੰਘ ਰਾਜਾਸਾਂਸੀ, ਲਖਬੀਰ ਸਿੰਘ, ਹਰਿੰਦਰ ਸਿੰਘ, ਰਾਮਸਿੰਘ ਅਦਲੀਵਾਲਾ, ਮੁਖਤਾਰ ਸਿੰਘ, ਕਰਮ ਸਿੰਘ ਬੂਆ ਨੰਗਲੀ, ਜਸਪਾਲ ਸਿੰਘ ਮੱਲੂ ਨੰਗਲ, ਰਣਜੀਤ ਸਿੰਘ ਮਹਿਲਾਂਵਾਲਾ, ਨਿਰਮਲ ਸਿੰਘ ਲੋਪੋਕੇ ਅਤੇ ਮੇਜਰ ਸਿੰਘ ਚੱਕ ਮਿਸ਼ਰੀ ਖਾਂ ਹਾਜਰ ਸਨ।
 

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply