ਭੀਖੀ, 20 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ)- ਸਥਾਨਕ ਗਊਸ਼ਾਲਾ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਗਊਸ਼ਾਲਾ ਕਮੇਟੀ ਵਲੋਂ ਰੁੱਖ ਲਗਾ ਕੇ ਵਣ
ਮਹਾਉਤਸਵ ਮਨਾਇਆ ਗਿਆ।ਕਮੇਟੀ ਮੈਬਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਸੈਂਕੜੇ ਲੋਕ ਰੋਜ਼ਾਨਾ ਗਊਸ਼ਾਲਾ ਵਿੱਚ ਗਊਆਂ ਦੀ ਸੇਵਾ ਲਈ ਆਉਂਦੇ ਹਨ।ਉਨ੍ਹਾਂ ਦੇ ਸਹਿਯੋਗ ਨਾਲ ਜਲਦੀ ਹੀ ਗਊਸ਼ਾਲਾ ਵਿੱਚ ਇੱਕ ਸੁੰਦਰ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਇਸੇ ਕੜੀ ਤਹਿਤ ਇਥੇ ਵਣ ਮਹਾਉਤਸਵ ਮਨਾ ਕੇ ਸੈਂਕੜੇ ਰੁੱਖ ਲਗਾਏ ਜਾ ਰਹੇ ਹਨ।
ਇਸ ਮੌਕੇ ਕਮੇਟੀ ਮੈਂਬਰ ਅਸ਼ੋਕ ਕੁਮਾਰ ਬੱਗਾ ਠੇਕੇਦਾਰ, ਪ੍ਰਦੀਪ ਕੁਮਾਰ, ਰਹਿਤ ਕੁਮਾਰ, ਜੀਵਨ ਕੁਮਾਰ, ਵਿਕਾਸ ਸ਼ਰਮਾ, ਦਿਨੇਸ਼ ਕੁਮਾਰ ਗੋਇਲ, ਰਵਿੰਦਰ ਸਿੰਘ, ਲਵਲੀਨ ਜਿੰਦਲ, ਜੋਨੀ ਜਿੰਦਲ, ਵਰੁਣ ਕੁਮਾਰ, ਕੁਲਵਿੰਦਰ ਸਿੰਘ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media