Sunday, September 27, 2026

ਵਾਤਾਵਰਣ ਦੀ ਸ਼ੁੱਧਤਾ ਲਈ ਗਊਸ਼ਾਲਾ `ਚ ਰੁੱਖ ਲਗਾਏ

ਭੀਖੀ, 20 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ)- ਸਥਾਨਕ ਗਊਸ਼ਾਲਾ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਗਊਸ਼ਾਲਾ ਕਮੇਟੀ ਵਲੋਂ ਰੁੱਖ ਲਗਾ ਕੇ ਵਣ PPN2004201909ਮਹਾਉਤਸਵ ਮਨਾਇਆ ਗਿਆ।ਕਮੇਟੀ ਮੈਬਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੇ ਸੈਂਕੜੇ ਲੋਕ ਰੋਜ਼ਾਨਾ ਗਊਸ਼ਾਲਾ ਵਿੱਚ ਗਊਆਂ ਦੀ ਸੇਵਾ ਲਈ ਆਉਂਦੇ ਹਨ।ਉਨ੍ਹਾਂ ਦੇ ਸਹਿਯੋਗ ਨਾਲ ਜਲਦੀ ਹੀ ਗਊਸ਼ਾਲਾ ਵਿੱਚ ਇੱਕ ਸੁੰਦਰ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਇਸੇ ਕੜੀ ਤਹਿਤ ਇਥੇ ਵਣ ਮਹਾਉਤਸਵ ਮਨਾ ਕੇ ਸੈਂਕੜੇ ਰੁੱਖ ਲਗਾਏ ਜਾ ਰਹੇ ਹਨ।
          ਇਸ ਮੌਕੇ ਕਮੇਟੀ ਮੈਂਬਰ ਅਸ਼ੋਕ ਕੁਮਾਰ ਬੱਗਾ ਠੇਕੇਦਾਰ, ਪ੍ਰਦੀਪ ਕੁਮਾਰ, ਰਹਿਤ ਕੁਮਾਰ, ਜੀਵਨ ਕੁਮਾਰ, ਵਿਕਾਸ ਸ਼ਰਮਾ, ਦਿਨੇਸ਼ ਕੁਮਾਰ ਗੋਇਲ, ਰਵਿੰਦਰ ਸਿੰਘ, ਲਵਲੀਨ ਜਿੰਦਲ, ਜੋਨੀ ਜਿੰਦਲ, ਵਰੁਣ ਕੁਮਾਰ, ਕੁਲਵਿੰਦਰ ਸਿੰਘ ਆਦਿ ਮੌਜੂਦ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply