ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬੇ ਦੀ ਨਜ਼ਦੀਕੀ ਪਿੰਡੀ ਅਮਰ ਸਿੰਘ ਵਾਲਾ ਦੀ ਸਰਪੰਚ ਸ੍ਰੀਮਤੀ
ਰਣਜੀਤ ਕੌਰ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਕਈ ਸਾਲਾਂ ਤੋਂ ਬੰਦ ਪਏ ਰਸਤੇ ਨੂੰ ਮੁੜ ਚਾਲੂ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡੀ ਦੀ ਸਰਪੰਚ ਸ੍ਰੀਮਤੀ ਰਣਜੀਤ ਕੌਰ ਦੇ ਪਤੀ ਜਗਮੇਲ ਸਿੰਘ ਨੇ ਦੱਸਿਆ ਕਿ ਪਿੰਡੀ ਅਮਰ ਸਿੰਘ ਵਾਲਾ ਤੋਂ ਮੰਡੇਰ ਕਲਾ ਨੂੰ ਜਾਂਦੇ ਸੂਏ ਦੀ ਪੱਟੜੀ ਵਾਲਾ ਰਸਤਾ ਕਾਫ਼ੀ ਲੰਬੇ ਸਮੇਂ ਤੋਂ ਬੰਦ ਪਿਆ ਸੀ।ਜਿਸ ਨੂੰ ਹੁਣ ਪਿੰਡੀ ਵਾਸੀਆਂ ਦੇ ਸਹਿਯੋਗ ਨਾਲ ਕਈ ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਦੁਬਾਰਾ ਤੋਂ ਚਾਲੂ ਕਰਵਾ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਰਸਤੇ ਦੀ ਸਫ਼ਾਈ ਲਈ ਮੱਖਣ ਸਿੰਘ ਦੁੱਲਟ ਨੇ ਆਪਣੀ ਜੇ.ਸੀ.ਬੀ ਮਸ਼ੀਨ ਨਾਲ ਬਿਲਕੁੱਲ ਫ਼ਰੀ ਸੇਵਾ ਕੀਤੀ।
ਇਸ ਮੌਕੇ ਮਨਦੀਪ ਕੌਰ, ਹਰਦੀਪ ਕੌਰ, ਪੰਜਾਬ ਸਿੰਘ, ਸ਼ਮਸ਼ੇਰ ਸਿੰਘ, ਸੁਰਿੰਦਰ ਸਿੰਘ ਸਾਰੇ ਪੰਚ ਅਤੇ ਗੁਰਪ੍ਰੀਤ ਸਿੰਘ ਦੁੱਲਟ, ਗੰਗਾ ਰਾਮ, ਕਾਲਾ ਗੰਢੂ, ਹਰਪਾਲ ਗੋਸਲ, ਗੁਰਦੀਪ ਗੋਸਲ, ਅੰਮ੍ਰਿਤਪਾਲ ਗੰਢੂ, ਰਾਮ ਮੌਲੂਕਾ, ਧੰਨਾ ਛਾਜਲੀ ਆਦਿ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media