Tuesday, September 29, 2026

ਵਿਧਾਨ ਸਭਾ ਹਲਕਾ ਸੁਨਾਮ ਦੀ ਪਹਿਲੀ ਚੋਣ ਰਿਹਰਸਲ ਹੋਈ

PUNJ2104201920ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – 17ਵੀਂ ਲੋਕ ਸਭਾ ਚੋਣਾਂ ਦਾ ਸੱਤਵਾਂ ਗੇੜ ਜਿਵੇਂ ਜਿਵੇਂ ਆਪਣੇ ਅਖੀਰਲੇ ਪੜਾਵ ਵੱਲ ਵਧ ਰਿਹਾ ਹੈ ਤਿਵੇਂ ਤਿਵੇਂ ਹੀ ਸਰਕਾਰੀ ਤੰਤਰ ਨੇ ਵੀ ਇਸ ਨੂੰ ਨਜਿੱਠਣ ਲਈ ਆਪਣੇ ਕਮਰਕੱਸੇ ਕੱਸ ਲਏ ਹਨ।ਇਸੇ ਲੜੀ ਤਹਿਤ ਇੱਕ 101 ਸੁਨਾਮ ਵਿਖੇ ਪਹਿਲੀ ਚੋਣ ਰਿਹਰਸਲ ਸਥਾਨਕ ਤਾਜ ਰਿਸੋਰਟ ਸੁਨਾਮ ਵਿਖੇ ਮੈਡਮ ਮਨਜੀਤ ਕੌਰ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਕਮ ਐਸ.ਡੀ.ਐਮ ਸੁਨਾਮ ਦੀ ਰਹਿਨੁਮਾਈ ਹੇਠ ਹੋਈ।ਇਸ ਰਹਿਸਲ ਵਿੱਚ ਲਗਭਗ 1300 ਅਧਿਕਾਰੀਆਂ ਤੇ ਕਰਮਚਾਰੀਆਂ ਨੇ ਇਸ ਚੋਣ ਰਿਹਰਸਲ ਵਿੱਚ ਹਿੱਸਾ ਲਿਆ।ਸਟਾਫ਼ ਨੂੰ ਸਾਫ਼ ਸੁਥਰੀਆਂ ਚੋਣਾਂ ਬਗੈਰ ਕਿਸੇ ਦਬਾਓ ਦੇ ਬਿਨਾਂ ਕਿਸੇ ਡਰ ਤੋਂ ਕਰਾਉਣ ਲਈ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਿਕ ਇੰਨ ਬਿੰਨ ਪਾਲਨਾ ਕਰਨ ਲਈ ਕਿਹਾ।ਇਨ੍ਹਾਂ ਚੋਣਾਂ ਵਿੱਚ ਕਿਸੇ ਵੀ ਤਰਾਂ ਦੀ ਕੁਤਾਹੀ ਬਰਦਾਸ਼ਤਯੋਗ ਨਹੀਂ ਹੋਵੇਗੀ।ਇਸ ਚੋਣ ਵਿੱਚ ਵਿਲੱਖਣ ਗੱਲ ਇਹ ਸੀ ਕਿ ਮਾਸਟਰ ਟਰੇਨਰ ਪੰਕਜ ਡੋਗਰਾ ਵਲੋਂ ਅਤੇ ਉਨਾਂ ਦੀ ਟੀਮ ਵ    ਲੋਂ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਪ੍ਰੋਜੈਕਟਰ ਰਾਹੀਂ ਸਕਰੀਨ ਤੇ ਵੀ ਦਿਖਾਇਆ ਗਿਆ ਅਤੇ ਸੁਪਰਵਾਈਜ਼ਰਾਂ ਵਲੋਂ ਮੌਕੇ ਤੇ ਈ.ਵੀ.ਐਮ ਤੇ ਵੀ.ਵੀ.ਪੈਟ ਦੇ ਡੈਮੋ ਵੀ ਦਿੱਤੇ ਗਏ।ਇਸ ਰਿਹਰਸਲ ਵਿੱਚ ਸੰਕੇਸ਼ ਸ਼ਰਮਾ ਐਸ.ਡੀ.ਓ 1, ਲਾਰਸਨ ਸਿੰਗਲਾ ਈ.ਟੀ ਨਾਇਬ ਤਹਿਸੀਲਦਾਰ ਸੁਰਿੰਦਰ ਪਾਲ, ਸਮੂਹ ਸੁਪਰਵਾਈਜ਼ਰ, ਨੋਡਲ ਅਫ਼ਸਰ ਇਸ ਰਿਹਰਸਲ ਵਿੱਚ ਮੌਜੂਦ ਸਨ, ਜ਼ਿਲ੍ਹਾ ਸੰਗਰੂਰ ਵਿੱਚੋਂ ਵਿਸ਼ੇਸ਼ ਤੌਰ ਤੇ ਰਿਹਰਸਲ ਆਬਜ਼ਰਵਰ ਦੇ ਤੌਰ `ਤੇ ਪਹੁੰਚੇ ਰਾਮ ਸਿੰਘ ਐਸ.ਡੀ.ਓ ਇੰਪਰੂਵਮੈਂਟ ਟਰੱਸਟ ਸੰਗਰੂਰ, ਪਰਮਾਨੰਦ, ਆਸ਼ੀਸ਼ ਕੁਮਾਰ, ਮਨਜੀਤ ਸਿੰਘ ਸੁਪਰਡੈਂਟ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ ਚੋਣ ਇੰਚਾਰਜ ਤੋਂ ਇਲਾਵਾ ਹੋਰ ਅਧਿਕਾਰੀ ਕਰਮਚਾਰੀ ਵੀ ਮੌਜੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply