Tuesday, September 29, 2026

ਰੋਟਰੀ ਕਲੱਬ ਧੂਰੀ ਤੇ ਸਿੱਖਿਆ ਸਕੱਤਰ ਦਫਤਰ ਦੀ ਮੀਡੀਆ ਟੀਮ ਵਲੋਂ ਰਤੋਕੇ ਸਕੂਲ ਦਾ ਦੌਰਾ

PUNJ2104201921ਲੌਂਗੋਵਾਲ, 21 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਰੋਟਰੀ ਕਲੱਬ ਧੂਰੀ ਦੇ ਪ੍ਰੈਜ਼ੀਡੈਂਟ ਬਲਜੀਤ ਸਿੰਘ ਸਿੱਧੂ, ਸਾਬਕਾ ਪ੍ਰੈਜ਼ੀਡੈਂਟ ਸੀ.ਐਸ ਮੁਸਾਫਿਰ, ਹੁਕਮ ਚੰਦ ਸਿੰਗਲਾ, ਖਜ਼ਾਨਚੀ ਰਜਨੀਸ਼ ਗਰਗ ਆਦਿ ਅਹੁੱਦੇਦਾਰਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦਾ ਦੌਰਾ ਕੀਤਾ ਅਤੇ ਇਸ ਦਾ ਮਕਸਦ ਕਿਤਾਬ ਦਿਵਸ ਦੇ ਸੰਬੰਧ ਵਿੱਚ ਸਕੂਲ ਨੂੰ ਕਿਤਾਬਾਂ ਦੇਣਾ ਸੀ।
ਜਿਕਰਯੋਗ ਹੈ ਕਿ ਰੋਟਰੀ ਕਲੱਬ ਧੂਰੀ ਵਲੋਂ ਰੱਤੋਕੇ ਸਕੂਲ ਨੂੰ ਪਹਿਲਾਂ ਵੀ ਕਿਤਾਬਾਂ ਦਿੱਤੀਆਂ ਗਈਆਂ ਸਨ।ਅਧਿਆਪਕ ਪ੍ਰਦੀਪ ਸਿੰਘ ਨੇ ਦੱਸਿਆ ਕਿ ਇਹ ਕਿਤਾਬਾਂ ਬਹੁਤ ਉਚ ਕੁਆਲਿਟੀ ਦੀਆਂ ਹਨ।ਇਹਨਾਂ ਕਾਰਨ ਜਿਥੇ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਵਿਕਸਤ ਹੋਵੇਗੀ, ਉਥੇ ਬੱਚਿਆਂ ਦਾ ਮਾਨਸਿਕ ਵਿਕਾਸ ਵੀ ਹੋਵੇਗਾ।ਰੋਟਰੀ ਕਲੱਬ ਦੇ ਪ੍ਰਧਾਨ ਬਲਜੀਤ ਸਿੰਘ ਇਸ ਸਮੇਂ ਕਿਹਾ ਕੀ ਦੱਸਿਆ ਕਿ ਕਿਤਾਬਾਂ ਇਨਸਾਨ ਦੀਆਂ ਸੱਚੀਆਂ ਮਿੱਤਰ ਹਨ ਅਤੇ ਕਿਤਾਬਾਂ ਪੜ੍ਹ ਕੇ ਇਨਸਾਨ ਸਿਆਣਾ ਹੋ ਸਕਦਾ ਹੈ।ਇਸ ਲਈ ਰੋਟਰੀ ਕਲੱਬ ਧੂਰੀ ਹਮੇਸ਼ਾਂ ਬੱਚਿਆਂ ਅਤੇ ਸਕੂਲਾਂ ਦੇ ਵਿਕਾਸ ਲਈ ਉਪਰਾਲੇ ਕਰਦਾ ਰਹਿੰਦਾ ਹੈ।ਸਿੱਖਿਆ ਸਕੱਤਰ ਦਫਤਰ ਚੰਡੀਗੜ੍ਹ ਤੋਂ ਵਿਭਾਗ ਦੀ ਮੀਡੀਆ ਟੀਮ ਖ਼ਾਸ ਤੌਰ ਤੇ ਰੱਤੋਕੇ ਸਕੂਲ ਦੀਆਂ ਗਤੀਵਿਧੀਆਂ ਫੇਸ ਬੁੱਕ ਰਾਹੀਂ ਸਿੱਧੀਆਂ ਲੋਕਾਂ ਤੱਕ ਪਹੁੰਚਾਉਣ ਲਈ ਸਕੂਲ ਵਿਖੇ ਪਹੁੰਚੀ ਅਤੇ ਇਸ ਟੀਮ ਦੇ ਮੁਖੀ ਰਾਜਿੰਦਰ ਸਿੰਘ ਨੇ ਜਿਥੇ ਵਿਭਾਗ ਵਲੋਂ ਰੋਟਰੀ ਕਲੱਬ ਦਾ ਧੰਨਵਾਦ ਕੀਤਾ, ਉਥੇ ਕਲੱਬ ਨੂੰ ਕੁੱਝ ਹੋਰ ਸਰਕਾਰੀ ਸਕੂਲਾਂ ਨੂੰ ਗੋਦ ਲੈਣ ਦੀ ਪ੍ਰੇਰਨਾ ਵੀ ਦਿੱਤੀ।
ਇਸ ਸਮੇਂ ਸਕੂਲ ਅਧਿਆਪਕ ਸੁਖਪਾਲ ਸਿੰਘ, ਰੇਨੂੰ ਸਿੰਗਲਾ, ਸਤਪਾਲ ਕੌਰ ਅਤੇ ਪ੍ਰਵੀਨ ਕੌਰ ਨੇ ਬੱਚਿਆਂ ਦੀਆਂ ਵੱਖ-ਵੱਖ ਗਤੀਵਿਧੀਆਂ ਆਏ ਹੋਏ ਮਹਿਮਾਨਾਂ ਅਤੇ ਮੀਡੀਆ ਟੀਮ ਨੂੰ ਵਿਖਾਈਆਂ ਅਤੇ ਉਨਾਂ ਨੇ ਸਕੂਲ ਦੀ ਰੱਜ਼ ਕੇ ਤਾਰੀਫ਼ ਕੀਤੀ।
ਅੰਤ ਵਿੱਚ ਪਿੰਡ ਰੱਤੋਕੇ ਦੀ ਸਰਪੰਚ ਕੁਲਦੀਪ ਕੌਰ, ਅਤੇ ਸੀਆ ਰਾਮ, ਬਲਜੀਤ ਬੱਲੀ, ਸਾਹਿਬ ਸਿੰਘ, ਮੱਖਣ ਲਾਲ, ਹਰਮਿੰਦਰ ਸਿੰਘ, ਧਰਮ ਸਿੰਘ, ਪਾਲ ਸਿੰਘ ਆਦਿ ਪਿੰਡ ਨਿਵਾਸੀਆਂ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply