Monday, July 27, 2026

ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

ਲੌਂਗੋਵਾਲ, 23 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਊਧਮ ਸਿੰਘ ਵਾਲਾ ਵਿਖੇ ਪ੍ਰਿੰਸੀਪਲ ਡਾ. ਸੁਖਬੀਰ PUNJ2304201922ਸਿੰਘ ਥਿੰਦ ਦੀ ਯੋਗ ਅਗਵਾਈ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬਤੌਰ ਮੁੱਖ ਮਹਿਮਾਨ ਡਾ. ਬੀ.ਐਸ ਘੁੰਮਣ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸ਼ਿਰਕਤ ਕੀਤੀ।ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਿੱਖਿਆ ਇੱਕ ਅਜਿਹਾ ਆਧਾਰ ਹੈ।ਜਿਸ ਰਾਹੀਂ ਅਸੀਂ ਆਪਣਾ ਪੂਰਾ ਜੀਵਨ ਰੌਸ਼ਨ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਉਹ ਖ਼ੁਦ ਇਸ ਸੰਸਥਾ ਦਾ ਵਿਦਿਆਰਥੀ ਰਹੇ ਹਨ ਤੇ ਅੱਜ ਉਹ ਜਿਸ ਅਹੁੱਦੇ `ਤੇ ਪਹੁੰਚੇ ਹਨ ਉਸ ਵਿੱਚ ਸਿੱਖਿਆ ਅਤੇ ਇਸ ਸੰਸਥਾ ਦਾ ਵਡਮੁੱਲਾ ਯੋਗਦਾਨ ਰਿਹਾ ਹੈ।ਉਨ੍ਹਾਂ ਨੇ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰਨ ਦਾ ਸੁਨੇਹਾ ਵੀ ਦਿੱਤਾ।ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹਦੇ ਹੋਏ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਸ ਕੁਸ਼ਲ ਕਾਰਗੁਜ਼ਾਰੀ ਲਈ ਵਧਾਈ ਦਿੰਦੇ ਹੋਏ ਮੁੱਖ ਮਹਿਮਾਨ ਨੂੰ ‘ਜੀ ਆਇਆ ਨੂੰ‘ ਕਿਹਾ।
           ਇਸ ਸਮਾਰੋਹ `ਚ ਵਿਸ਼ੇਸ਼ ਤੌਰ `ਤੇ ਪਹੁੰਚੇ ਲੋਕ ਗਾਇਕ ਪੰਮੀ ਬਾਈ ਨੇ ਕਿਹਾ ਕਿ ਇਹ ਸੰਸਥਾ ਅਕਾਦਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਦਾ ਮੂਲ ਸਰੋਤ ਬਣਦੀ ਜਾ ਰਹੀ ਹੈ।ਡਾ. ਪਰਮਿੰਦਰ ਸਿੰਘ ਵਾਈਸ ਪਿ੍ਰੰਸੀਪਲ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਦੀਆਂ ਇਹ ਪ੍ਰਾਪਤੀਆਂ ਉਹਨਾ ਦੇ ਭਵਿੱਖ ਲਈ ਲਾਭਦਾਇਕ ਹੋਣਗੀਆਂ। ਡਾ. ਰਮਨਦੀਪ ਕੌਰ ਰਜਿਸਟਰਾਰ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਸਮੂਹ ਸਟਾਫ਼ ਦਾ ਉਹਨਾ ਦੇ ਸਹਿਯੋਗ ਲਈ ਧੰਨਵਾਦ ਕੀਤਾ।ਇਸ ਦੌਰਾਨ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੀ.ਡੀ.ਪੀ.ਓ ਸੁਨਾਮ ਦੀ ਦੇਖ-ਰੇਖ ਵਿੱਚ ਸਵੀਪ ਦੀ ਗਤੀਵਿਧੀ ਦੇ ਅਧੀਨ ਹਸਤਾਖ਼ਰ ਮੁਹਿੰਮ, ਮੇਰਾ ਵੋਟ ਮੇਰਾ ਅਧਿਕਾਰ ਅਧੀਨ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ।ਸਮਾਰੋਹ ਦੌਰਾਨ 9 ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, 29 ਵਿਦਿਆਰਥੀਆਂ ਨੂੰ ਕਾਲਜ ਕਲਰ, 181ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ, ਸਵੱਛ ਭਾਰਤ ਮੁਹਿੰਮ ਦੇ ਯੋਗਦਾਨ ਦੇਣ ਲਈ 38 ਵਿਦਿਆਰਥੀਆਂ ਨੂੰ ਅਤੇ ਕਾਲਜ ਦੀਆਂ ਗਤੀਵਿਧੀਆਂ ਵਿੱਚ ਆਪਣਾ ਯੋਗਦਾਨ ਦੇਣ ਲਈ 29 ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ।ਸੁਸ਼ੀਲ ਅੱਤਰੀ, ਸੁਰਿੰਦਰ ਸੰਧੇ, ਰਵਿੰਦਰ ਢਿੱਲੋਂ ਕੋਚ ਵਲੋਂ ਕਾਲਜ ਦੀਆਂ ਖੇਡ ਗਤੀਵਿਧੀਆਂ ਨੂੰ ਸੁਚਾਰੂ ਰੂਪ ਨਾਲ ਚਲਾਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
             ਇਸ ਮੌਕੇ ਗੁਰਪ੍ਰੀਤ ਸਿੰਘ ਸਿੱਧੂ, ਪ੍ਰਧਾਨ ਬਾਰ ਐਸੋਸੀਏਸ਼ਨ ਸੁਨਾਮ, ਕੁਲਵੰਤ ਸਿੰਘ ਸਿੱਧੂ ਵਾਈਸ ਪ੍ਰਧਾਨ ਬਾਰ ਐਸੋਸੀਏਸ਼ਨ ਸੁਨਾਮ ਅਤੇ ਹੋਰ ਮੈਂਬਰਾਂ ਤੋਂ ਇਲਾਵਾ ਦਿਨੇਸ਼ ਕੁਮਾਰ ਪਿ੍ਰੰਸੀਪਲ ਸਰਕਾਰੀ ਸਕੂਲ ਲੜਕੇ, ਇਕਬਾਲ ਸਿੰਘ ਪ੍ਰਿੰਸੀਪਲ ਸਰਕਾਰੀ ਸਕੂਲ ਲੜਕੀਆਂ ਸੁਨਾਮ, ਸੁਰੇਸ਼ ਚੰਦ ਸਿੰਗਲਾ, ਪ੍ਰ੍ਰ. ਸਵਰਨਜੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਅਸ਼ਵਨੀ ਗੋਇਲ, ਪ੍ਰੋ. ਨਰਦੀਪ ਸਿੰਘ, ਪ੍ਰੋ. ਅਚਲਾ, ਪ੍ਰੋ. ਮੁਖ਼ਤਿਆਰ ਸਿੰਘ, ਪ੍ਰੋ. ਚਮਕੌਰ ਸਿੰਘ, ਡਾ. ਮੁਨੀਤਾ ਜੋਸ਼ੀ, ਪ੍ਰੋ. ਅੰਚਲਾ, ਪ੍ਰੋ.ਅਨਵਰ, ਪ੍ਰੋ. ਰਾਜਵੀਰ ਕੌਰ, ਪ੍ਰੋ. ਮਨਪ੍ਰੀਤ ਕੌਰ ਹਾਂਡਾ, ਪ੍ਰੋ. ਮਨਜੀਤ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਰਮਨਦੀਪ ਸਿੰਘ, ਪ੍ਰੋ. ਕੁਲਦੀਪ ਸਿੰਘ ਬਾਹੀਆ, ਪ੍ਰੋ. ਕੁਲਵਿੰਦਰ ਕੌਰ ਬੇਦੀ, ਪ੍ਰੋ. ਨੀਤੂ ਸ਼ਰਮਾ, ਪ੍ਰੋ. ਰੋਹਿਣੀ, ਪ੍ਰੋ. ਤਾਨੀਆ, ਪ੍ਰੋ. ਸੁਰਿੰਦਰ ਕੌਰ, ਪ੍ਰੋ. ਜਸਪਾਲ ਸਿੰਘ, ਪ੍ਰੋ. ਧਰਮਿੰਦਰ ਸਿੰਘ, ਪ੍ਰੋ. ਸਿਮਰਨਜੀਤ ਕੌਰ, ਪ੍ਰੋ. ਸੰਦੀਪ ਸਿੰਘ, ਪ੍ਰੋ. ਸ਼ਿਵਾਨੀ, ਪ੍ਰੋ. ਅਰਭਾ, ਪ੍ਰੋ. ਨਵਜੋਤ ਕੌਰ, ਡਾ. ਹੈਪੀ, ਹਰਜੀਤ ਸਿੰਘ ਸੁਪਰਡੈਂਟ, ਤਰਸੇਮ ਸਿੰਘ, ਰਣਜੀਤ ਸਿੰਘ, ਅਮਿਤ ਕਪੂਰ, ਸ਼੍ਰੀਮਤੀ ਕਿਰਨਾ ਰਾਣੀ, ਵਿਜੈ ਕੁਮਾਰ, ਸ਼੍ਰੀਮਤੀ ਬਨੀਤਾ ਰਾਣੀ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।   

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply