Monday, March 9, 2026

ਸਰਹੱਦੀ ਪਿੰਡ ਮੋਦੇ ਵਿਖੇ ਗੁਰਜੀਤ ਸਿੰਘ ਔਜਲਾ ਦੇ ਹੱਕ `ਚ ਵਿਸ਼ਾਲ ਚੋਣ ਰੈਲੀ

PUNJ2504201912 ਅੰਮ੍ਰਿਤਸਰ, 25 ਅਪ੍ਰ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕੁਲ ਹਿੰਦ ਕਾਂਗਰਸ ਕਮੇਟੀ ਵਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਦਿਆਂ ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਮੋਦੇ ਵਿਖੇ ਵਿਸ਼ਾਲ ਚੋਣ ਰੈਲੀ ਕੀਤੀ ਗਈ ਗਈ, ਜਿਸ ਵਿੱਚ ਕਣਕ ਦੀ ਵਾਢੀ ਦਾ ਸਮਾਂ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਸਰਹੱਦੀ ਖੇਤਰ ਦੇ ਵਾਸੀਆਂ ਨੇ ਹਿੱਸਾ ਲਿਆ।
ਚੋਣ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਸਰਹੱਦੀ ਖੇਤਰ ਦੇ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਹਲਕਾ ਅਟਾਰੀ ਦੇ ਵਿਧਾਇਕ ਤਰਸੇਮ ਸਿੰਘ ਡੀ.ਸੀ ਨੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਕਿ ਅਟਾਰੀ ਹਲਕੇ ਤੋਂ ਔਜਲਾ ਸਭ ਤੋਂ ਵੱਧ ਲੀਡ ਨਾਲ ਜੇਤੂ ਰਹਿਣਗੇ।ਡੀ.ਸੀ ਨੇ ਮੋਦੀ ਸਰਕਾਰ ਤੇ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਕਾਰਜ਼ਕਾਲ ਵਿੱਚ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਸੀ।ਚੋਣ ਮਨੋਰਥ ਪੱਤਰ ਵਿੱਚ ਕਾਲੇ ਧਨ ਨੂੰ ਵਾਪਿਸ ਲੈ ਕੇ ਆਉਣ ਦਾ ਵਾਅਦਾ ਕਰਨ ਵਾਲੀ ਮੋਦੀ ਸਰਕਾਰ ਨੇ ਕਾਲਾ ਧੰਨ ਵਾਪਿਸ ਕੀ ਲੈ ਕੇ ਆਉਣਾ ਸੀ, ਸਗੋਂ ਨੋਟਬੰਦੀ ਕਰਕੇ ਗਰੀਬਾਂ ਦੇ ਘਰਾਂ ਵਿੱਚ ਬਲਦੇ ਚੁਲਿਆਂ ਦੀ ਅੱਗ ਨੂੰ ਠੰਢਾ ਕਰ ਦਿਤਾ।ਡੀ.ਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਵੱਡਾ ਨੌਟੰਕੀਬਾਜ ਤੇ ਝੂਠ ਬੋਲਣ ਵਿੱਚ ਮਾਹਿਰ ਐਲਾਣਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਸਰਹੱਦੀ ਖੇਤਰ ਵਿੱਚ ਕਾਰੋਬਾਰ ਪੂਰੀ ਤਰਾਂ ਖਤਮ ਹੋਣ ਕਾਰਨ ਵੱਡੀ ਗਿਣਤੀ ਵਿੱਚ ਨੌਜੁਆਨ ਬੇਰੁਜਗਾਰ ਹੋਏ ਹਨ।    PUNJ2504201913
ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਸ਼ਹੂਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨੌਜੁਆਨ ਆਗੂ ਰਮਿੰਦਰ ਸਿੰਘ ਰੰਮੀ, ਜਗਦੀਸ਼ ਸਿੰਘ ਬੱਲ, ਰਾਜ ਕੌਰ ਮੈਂਬਰ ਬਲਾਕ ਸੰਮਤੀ, ਗੁਰਬਿੰਦਰ ਮਾਹਲ, ਸਰਪੰਚ ਹਰਜਿੰਦਰ ਸਿੰਘ ਸਾਂਘਣਾ, ਸਰਪੰਚ ਸੰਤੋਖ ਸਿੰਘ, ਸਾ: ਸਰਪੰਚ ਦਰਸ਼ਨ ਸਿੰਘ, ਬਲਵਿੰਦਰ ਸਿੰਘ ਭਿੱਟਾ, ਸਰਪੰਚ ਸਮਸ਼ੇਰ ਸਿੰਘ ਸ਼ਹੂਰਾ, ਨੰਬਰਦਾਰ ਹਰਪਾਲ ਸਿੰਘ ਨੇਸ਼ਟਾ, ਆਦਿ ਹਾਜਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply