Sunday, March 8, 2026

ਮੋਦੀ ਸਰਕਾਰ ਨੇ ਵਿਕਾਸ ਦੇ ਨਾਮ `ਤੇ ਪੰਜਾਬ ਨਾਲ ਕੀਤੀ ਵਿਤਕਰੇਬਾਜ਼ੀ – ਔਜਲਾ

PUNJ2504201911ਅੰਮ੍ਰਿਤਸਰ, 25 ਅਪ੍ਰ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅੰਮ੍ਰਿਤਸਰ ਦੇ ਵਿਕਾਸ ਵਿੱਚ ਕੇਂਦਰ ਵਲੋਂ ਜਾਰੀ ਵਿਕਾਸ ਫੰਡਾਂ ਨੂੰ ਲੈ ਕੇ ਝੂਠੀ ਬਿਆਨਬਾਜੀ ਨਾਲ ਅੰਮ੍ਰਿਤਸਰ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸਿਸ਼ ਕਰ ਰਹੇ ਹਨ।ਔਜਲਾ ਕਾਂਗਰਸ ਦੇ ਮੁੱਖ ਚੋਣ ਦਫਤਰ ਵਿਖੇ ਕਾਂਗਰਸੀ ਵਰਕਰਾਂ ਨਾਲ ਗੱਲਬਾਤ ਕਰ ਰਹੇ ਸਨ।
 ਔਜਲਾ ਨੇ ਕਿਹਾ ਕਿ ਪੰਜਾਬ ਵਿਰੋਧੀ ਸੋਚ ਤੇ ਵਿਕਾਸ ਕਾਰਜਾਂ ਵਿੱਚ ਪੰਜਾਬ ਨੂੰ ਅਣਗੌਲਿਆਂ ਕਰਨ ਵਾਲੀ ਮੋਦੀ ਸਰਕਾਰ ਖਿਲਾਫ ਪੰਜਾਬੀਆਂ ਅੰਦਰ ਉਪਜੇ ਰੋਹ ਨੂੰ ਭਾਂਪਦਿਆਂ ਕੋਈ ਵੀ ਭਾਜਪਾ ਆਗੂ ਹਾਰ ਦੇ ਡਰੋਂ ਚੋਣ ਮੈਦਾਨ ਵਿੱਚ ਆਉਣ ਨੂੰ ਤਿਆਰ ਨਹੀਂ ਸੀ।ਜਿਸ ਕਾਰਨ ਭਾਜਪਾ ਵਲੋਂ ਸਥਾਨਕ ਆਗੂਆਂ ਦੇ ਉਲਟ ਪੈਰਾਸ਼ੂਟ ਰਾਹੀਂ ਸੂਬੇ ਦੇ ਬਾਹਰੀ ਤੇ ਫਿਲਮੀ ਸਿਤਾਰਿਆਂ ਦੇ ਸਹਾਰੇ ਹਾਰੀ ਹੋਈ ਲੜਾਈ ਨੂੰ ਲੜਿਆ ਜਾ ਰਿਹਾ ਹੈ।ਔਜਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਝੂਠ ਦੀ ਪੀ.ਐਚ.ਡੀ ਕੀਤੀ ਹੋਈ ਹੈ ਉਹ ਝੂਠ ਬੋਲਣ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਾਤ ਪਾ ਰਹੇ ਹਨ।ਔਜਲਾ ਨੇ ਭਾਜਪਾ ਸੂਬਾ ਪ੍ਰਧਾਨ ਤੇ ਤੰਜ਼ ਕੱਸਦਿਆਂ ਕਿਹਾ ਕਿ ਜਦ ਕੰਮ ਕਰਨ ਦਾ ਸਮਾਂ ਸੀ ਉਨ੍ਹਾਂ ਸਮੇਂ ਉਨ੍ਹਾਂ ਦੀ ਪਾਰਟੀ ਦਾ ਪ੍ਰਧਾਨ ਮੰਤਰੀ ਵਿਦੇਸ਼ਾਂ ਦੀਆਂ ਸੈਰਾਂ ਨੂੰ ਤਰਜ਼ੀਹ ਦਿੱਤੀ ਜਦਕਿ ਅੱਜ ਆਪਣੀ ਸ਼ਾਖ ਬਚਾਉਣ ਲਈ ਭਾਜਪਾਈ ਆਗੂਆਂ ਵਿੱਚ ਇਕ ਦੂਜੇ ਤੋਂ ਵੱਧਕੇ ਝੂਠ ਬੋਲ ਕੇ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਹੋੜ੍ਹ ਲੱਗੀ ਹੋਈ ਹੈ।ਉਨਾਂ ਨੇ ਕਿਹਾ ਕਿ ਭਾਜਪਾ ਸੂਬਾ ਪ੍ਰਧਾਨ ਨੇ ਉਸ ਬਿਆਨ ਨੂੰ ਹਾਸੋਹੀਣਾ ਤੇ ਹਵਾਈ ਸੋਸ਼ਾ ਕਰਾਰ ਦਿਤਾ ਜਿਸ ਵਿੱਚ ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ 2000 ਕਰੋੜ ਰੁਪਏ ਅੰਮ੍ਰਿਤਸਰ ਦੇ ਵਿਕਾਸ ਕੰਮਾਂ ਲਈ ਦਿੱਤੇ ਹਨ ਜਦਕਿ ਅਸਲੀਅਤ ਇਹ ਹੈ ਕਿ ਪੰਜਾਬ ਵਿਰੋਧੀ ਪਾਰਟੀ ਭਾਜਪਾ ਵਲੋਂ ਅੰਮ੍ਰਿਤਸਰ ਦੇ ਵਿਕਾਸ ਲਈ ਕੀ ਫੰਡ ਦੇਣਾ ਸੀ ਸਗੋਂ ਦੇਸ਼ ਦੀ ਅਜਾਦੀ ਲਈ ਆਪਣਾ ਖੁਨ ਡੋਲਣ ਵਾਲੇ ਜਲਿਆਂ ਵਾਲਾ ਬਾਗ ਦੇ ਸ਼ਹੀਦਾਂ ਦੇ 100 ਸਾਲਾ ਸ਼ਤਾਬਦੀ ਨੂੰ ਵੀ ਅੱਖੋਂ ਪਰੋਖੇ ਕਰ ਪੂਰੀ ਤਰਾਂ ਵਿਸਾਰ ਦਿਤਾ।
ਇਸ ਸਮੇਂ ਉਨ੍ਹਾਂ ਨਾਲ ਸੁਖਜਿੰਦਰ ਸਿੰਘ ਸੁੱਖ ਔਜਲਾ, ਰਣਬੀਰ ਸਿੰਘ ਲਾਡਾ ਮਟੀਆ, ਮਨਪ੍ਰੀਤ ਸਿੰਘ ਭਿਟੇਵੱਡ, ਜਗਦੀਸ਼ ਸਿੰਘ ਬੱਲ, ਦਿਲਸ਼ਾਦ ਬੋਪਾਰਾਏ, ਐਡਵੋਕੇਟ ਸੁਰਿੰਦਰਪਾਲ ਸਿੰਘ ਮਨਾਵਾਂ, ਸਰਪਮਚ ਹਰਜਿੰਦਰ ਸਿੰਘ ਸਾਂਘਣਾ, ਗੁਰਬਿੰਦਰ ਸਿੰਘ ਮਾਹਲ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply