
ਜਲੰਧਰ 12 ਸਤੰਬਰ (ਹਰਦੀਪ ਸਿੰਘ /ਪਵਨਦੀਪ ਸਿੰਘ) – ਸਥਾਨਕ ਲੱਧੇਵਾਲੀ-ਯੂਨੀਵਰਸਿਟੀ ਮਾਰਗ ‘ਤੇ ਸਥਿਤ ਮੁਹੱਲਾ ਮਾਨ ਸਿੰਘ ਨਗਰ ‘ਚ ਕਿਰਾਏ ਦੇ ਮਕਾਨ ‘ਚ ਰਹਿੰਦੀ ਇਕ ਵਿਆਹੁਤਾ ਵੱਲੋਂ ਅੱਜ ਦੇਰ ਸ਼ਾਮ ਭੇਦਭਰੇ ਹਾਲਾਤਾਂ ‘ਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ ? ਜਿਸ ਸਬੰਧੀ ਸੂਚਨਾ ਮਿਲਣ ‘ਤੇ ਥਾਣਾ ਰਾਮਾ ਮੰਡੀ ਦੀ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ? ਮ੍ਰਿਤਕਾ ਦੀ ਪਛਾਣ ਨੇਹਾ ਅਰੋੜਾ (21-22) ਪਤਨੀ ਆਸ਼ੂ ਅਰੋੜਾ ਵਾਸੀ ਮਾਨ ਸਿੰਘ ਨਗਰ ਵਜੋਂ ਦੱਸੀ ਜਾ ਰਹੀ ਹੈ ।
ਜਾਣਕਾਰੀ ਦਿੰਦੇ ਹੋਏ ਥਾਣੇਦਾਰ ਵਿਮਲ ਕਾਂਤ ਨੇ ਦੱਸਿਆ ਕਿ ਮਿਤਕਾ ਦੇ ਪਤੀ ਨੇ ਪੁੱਛਗਿੱਛ ਦੌਰਾਨ ਕਿਹਾ ਕਿ ਘਰ ਦੀ ਸ਼ਿਫਟਿੰਗ ਦੌਰਾਨ ਜਦੋਂ ਤੋਂ ਉਸ ਦੇ ਪੜ੍ਹਾਈ ਵਾਲੇ ਸਰਟੀਫਿਕੇਟ ਗੁੰਮ ਹੋਏ ਹਨ, ਉਦੋਂ ਤੋਂ ਹੀ ਉਸ ਦੀ ਪਤਨੀ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੀ ਸੀ।ਉਹ ਸੋਚਦੀ ਸੀ ਕਿ ਸਰਟੀਫਿਕੇਟਾਂ ਤੋਂ ਬਗੈਰ ਉਸ ਦੇ ਪਤੀ ਨੂੰ ਨੌਕਰੀ ਨਹੀਂ ਮਿਲੇਗੀ।ਇਸ ਦੇ ਨਾਲ ਹੀ ਉਹ ਆਪਣੇ ਮਾਪਿਆਂ ਨੂੰ ਵੀ ਹਮੇਸ਼ਾ ਚੇਤੇ ਕਰਕੇ ਦੁਖੀ ਹੋਇਆ ਕਰਦੀ ਸੀ।ਉਨ੍ਹਾਂ ਅੱਗੇ ਦੱਸਿਆ ਕਿ ਮਰਨ ਵਾਲੀ ਲੜਕੀ ਦੇ ਪਤੀ ਆਸ਼ੂ ਅਰੋੜਾ ਨੇ ਪੁਲਿਸ ਨੂੰ ਇਹ ਵੀ ਆਖਿਆ ਕਿ ਕਰੀਬ 3 ਵਰ੍ਹੇ ਪਹਿਲਾਂ ਉਨ੍ਹਾਂ ਦਾ ਪ੍ਰੇਮ ਵਿਆਹ ਹੋਇਆ ਸੀ ਜਿਸ ਤੋਂ ਇਕ 6 ਮਹੀਨਿਆਂ ਦਾ ਬੱਚਾ ਵੀ ਹੈ।ਥਾਣਾ ਮੁਖੀ ਨੇ ਕਿਹਾ ਕਿ ਮੌਕੇ ‘ਤੇ ਮ੍ਰਿਤਕਾ ਵੱਲੋਂ ਆਪਣੀ ਕਿਸੇ ਜਾਣਕਾਰ ਨੂੰ ਭੇਜੇ ਗਏ ਐਸ. ਐਮ. ਐਸ. ਵੀ ਉਸ ਦੇ ਪਤੀ ਵੱਲੋਂ ਪੁਲਿਸ ਨੂੰ ਪੜ੍ਹਾਇਆ ਗਿਆ।ਜਿਸ ਵਿਚ ਉਸ ਵੱਲੋਂ ਆਪਣੇ ਪਤੀ ਦੇ ਗੁੰਮ ਹੋਏ ਸਰਟੀਫਿਕੇਟਾਂ ਸਬੰਧੀ ਜ਼ਿਕਰ ਹੈ। ਥਾਣਾ ਮੁਖੀ ਨੇ ਦੱਸਿਆ ਕਿ ਫ਼ਿਲਹਾਲ ਇਸ ਸਬੰਧ ‘ਚ ਮ੍ਰਿਤਕਾ ਦੇ ਪਤੀ ਵੱਲੋਂ ਦਿੱਤੇ ਗਏ ਬਿਆਨਾਂ ‘ਤੇ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ ਫ਼ਿਰ ਵੀ ਬਾਵਜੂਦ ਇਸ ਦੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।ਦੇਰ ਰਾਤ ਸਿਵਲ ਹਸਪਤਾਲ ‘ਚ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਦੋਸ਼ ਲਗਾਏ ਜਾ ਰਹੇ ਸਨ ਕਿ ਕੁੜੀ ਨੂੰ ਉਸ ਦੇ ਘਰ ਵਾਲੇ ਨੇ ਮਾਰਿਆ ਹੈ।ਸਿਵਲ ਹਸਪਤਾਲ ‘ਚ ਦੇਰ ਰਾਤ ਤੱਕ ਤਣਾਅ ਵਾਲਾ ਮਾਹੌਲ ਸੀ ਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਮੁੰਡੇ ਦੀ ਮਾਰਕੁੱਟ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਮੌਕੇ ‘ਤੇ ਆ ਕੇ ਪੁਲਿਸ ਨੇ ਮੁੰਡੇ ਦਾ ਬਚਾਅ ਕੀਤਾ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media