Wednesday, September 9, 2026

ਖਾਲਸਾ ਕਾਲਜ ਐਜ਼ੂਕੇਸ਼ਨ ਵਿਖੇ ‘ਚੇਤਨ ਮਨ’ ਵਿਸ਼ੇ ‘ਤੇ ਗੋਸ਼ਠੀ ਆਯੋਜਿਤ

PPN12091420

ਅੰਮ੍ਰਿਤਸਰ, 12 ਸਤੰਬਰ (ਪ੍ਰੀਤਮ ਸਿੰਘ)- ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਤਹਿਤ ‘ਚੇਤਨ ਮਨ’ ਵਿਸ਼ੇ ‘ਤੇ ਇਕ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਤਨਜਾਨੀਆਂ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੀ ਮੁੱਖ ਮਹਿਮਾਨ ਸ੍ਰੀਮਤੀ ਬਿੰਦੂ ਚੋਪੜਾ ਨੇ ਮਨ ਦੀ ਮਜ਼ਬੂਤੀ ਦੀ ਵਿੱਦਿਆ ਪ੍ਰਸਾਰ ‘ਤੇ ਭੂਮਿਕਾ ‘ਤੇ ਚਾਨਣਾ ਪਾਇਆ।ਸ੍ਰੀਮਤੀ ਬਿੰਦੂ ਤੋਂ ਇਲਾਵਾ ਪੁਨੇ ਤੋਂ ਆਈ ਸ਼ੈਰੋਨ ਫ਼ਰਨਾਂਡਿਸ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਨ੍ਹਾਂ ਦੋਹਾਂ ਕਲੀਨੀਕਲ ਹਿਮਨੋਥਰੈਪਿਸਟ ਨੇ ਦੱਸਿਆ ਕਿ ਵਿੱਦਿਆ ਦੇ ਖ਼ੇਤਰ ਵਿੱਚ ਇਕਾਗਰ ਮਨ ਦਾ ਅਹਿਮ ਰੋਲ ਹੈ ਅਤੇ ਜੇਕਰ ਅਸੀ ਆਪਣੇ ਮਨ ‘ਤੇ ਕਾਬੂ ਪਾ ਕੇ ਧਿਆਨ ਲਗਾਈਏ ਤਾਂ ਆਪਣੇ ਮਿੱਥੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਲ ਹੋ ਸਕਦੀ ਹੈ।

ਆਈਆਂ ਹੋਈਆਂ ਮਹਿਮਾਨਾਂ ਦਾ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਾਲਜ ਦੇ ਵਿਹੜੇ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਜੀਵਨ ਵਿੱਚ ਕਾਮਯਾਬੀ ਲਈ ਮਨ ਦੀ ਭਟਕਣਾ ਨੂੰ ਰੋਕਣਾ ਅਤਿਅੰਤ ਜਰੂਰੀ ਹੁੰਦਾ ਹੈ ਅਤੇ ਇਸ ਤਰ੍ਹਾਂ ਦੇ ਭਾਸ਼ਣ ਕਰਵਾਉਣ ਦਾ ਮਕਸਦ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਿਹਤਮੰਦ ਮਨ ਅਤੇ ਉਸਦੇ ਸਹੀ ਇਸਤੇਮਾਲ ‘ਤੇ ਜ਼ੋਰ ਦੇਣਾ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਮਾਹਿਰਾਂ ਵੱਲੋਂ ਦਿੱਤੀਆਂ ਟਿੱਪਣੀਆਂ ਤੋਂ ਸਰੋਤਿਆਂ ਨੇ ਖ਼ੂਬ ਜਾਣਕਾਰੀ ਹਾਸਲ ਕੀਤੀ ਹੈ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply