Tuesday, May 26, 2026

ਪਠਾਨਕੋਟ ਪੁਲਿਸ ਵੱਲੋਂ ਅੰਤਰਰਾਜੀ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

ਪਠਾਨਕੋਟ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਵਿਵੇਕਸੀਲ ਸੋਨੀ ਆਈ.ਪੀ.ਐਸ ਵਲੋਂ ਜਿਲ੍ਹਾ ਪਠਾਨਕੋਟ ਵਿੱਚ ਪਿਛਲੇ  PUNJ2704201915ਸਮੇਂ ਵਿੱਚ ਡਕੈਤੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦੇ ਮਾਮਲੇ ਵਿੱਚ ਲੋੜੀਦੇ ਵਿਅਕਤੀਆਂ ਨੂੰ ਜੰਮੂ ਕਸ਼ਮੀਰ ਪੁਲਿਸ ਨਾਲ ਸਾਂਝੇ ਆਪਰੇਸ਼ਨ ਚਲਾ ਕੇ ਗ੍ਰਿਫਤਾਰ ਕਰਨ `ਚ ਸਫਲਤਾ ਹਾਸਲ ਕੀਤੀ ਹੈ।ਇਨ੍ਹਾਂ ਵਿੱਚੋਂ ਇੱਕ ਦੋਸ਼ੀ ਬਲਬੀਰ ਸਿੰਘ ਉਰਫ ਪੰਮਾ ਪੁੱਤਰ ਯੁਗਰਾਜ ਸਿੰਘ ਪਿੰਡ ਕੁੰਡੇ ਕੈਸਲ ਥਾਣਾ ਦੀਨਾਨਗਰ ਜਿਲ੍ਹਾ ਗੁਰਦਾਸਪੁਰ ਹਾਲ ਕਸਬਾ ਬਮਿਆਲ ਥਾਣਾ ਨਰੋਟ ਜੈਮਲ ਸਿੰੰਘ ਜਿਲ੍ਹਾ ਪਠਾਨਕੋਟ ਮਰਡਰ ਕੇਸ ਵਿੱਚ ਸਾਂਬਾ ਅਦਾਲਤ ਵਿੱਚ ਪੇਸ਼ੀ ਦੋਰਾਨ ਦੋੜਿਆ ਹੋਇਆ ਮੁਲਜ਼ਮ ਹੈ, ਜਿਸ ਉਪਰ ਕਰੀਬ 15 ਮੁਕੱਦਮੇ ਦਰਜ ਹਨ।
                 ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਗਿਰਫਤਾਰੀ ਹੋਣ ਨਾਲ ਜੰਮੂ ਕਸਮੀਰ ਪੁਲਿਸ ਦੇ ਬਹੁਤ ਸਾਰੇ ਲੁੱਟਾਂ ਖੋਹਾਂ ਦੇ ਕੇਸ ਹੱਲ ਹੋ ਗਏ ਹਨ।ਉਨ੍ਹਾਂ ਦੱਸਿਆ ਕਿ ਇਹ ਅੰਤਰਰਾਜੀ ਗਰੋਹ ਦੇ ਮੈਂਬਰ ਫੜੇ ਜਾਣ ਨਾਲ ਪਠਾਨਕੋਟ ਵਿੱਚ ਪਿਛਲੇ ਸਮੇਂ ਦੇ ਤਿੰਨ ਕੇਸ ਮੁਕੱਦਮਾ ਨੰਬਰ 7 ਮਿਤੀ 31-1-2019 ਥਾਣਾ ਸਾਹਪੁੰਕੰਡੀ (ਥਾਣਾ ਮਾਮੂੰਨ ਕੈਂਟ), ਮੁਕਦਮਾ ਨੰਬਰ 134 ਮਿਤੀ 6-12-2018 ਥਾਣਾ ਸੁਜਾਨਪੁਰ ਅਤੇ ਮੁਕੱਦਮਾ ਨੰਬਰ 12 ਮਿਤੀ 23-3-2019 ਥਾਣਾ ਨੰਗਲ ਭੂਰ ਮਾਮਲੇ ਸੁਲਝਾ ਲਏ ਗਏ ਹਨ ਅਤੇ ਹੋਰ ਤਫਤੀਸ਼ ਜਾਰੀ ਹੈ।
                ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੂਸਰਾ ਦੋਸ਼ੀ ਗੁਲਸ਼ਨ ਸਿੰਘ ਉਰਫ ਗੋਸ਼ੂ ਪੁੱਤਰ ਰਣਜੀਤ ਸਿੰਘ ਵਾਸੀ ਨਿਉ ਬੰਸਤੀ ਅਖਰੋਟ ਨੇੜੇ ਰਾਧਾ ਕ੍ਰਿਸ਼ਨ ਮੰਦਿਰ ਕਠੂਆ ਜੰਮੂ ਕਸਮੀਰ ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਵਾਰਦਾਤ ਵਿੱਚ ਵਰਤਿਆ ਗਿਆ ਪਲਸਰ ਮੋਟਰਸਾਇਕਲ, 12 ਬੋਰ ਦਾ ਪਿਸਟਲ ਤੇ 2 ਰੋਂਦ ਅਤੇ ਇੱਕ ਏਅਰ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply