ਨਵੀਂ ਦਿੱਲੀ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਮੁੰਬਈ ਵਿੱਚ ਇੰਡੀਅਨ ਸਿਨੇਮਾ ਦੇ ਨੈਸ਼ਨਲ ਮਿਊਜ਼ੀਅਮ ਦਾ
ਦੌਰਾ ਕੀਤਾ। ਉਨਾਂ ਕਿਹਾ ਕਿ ਮਿਊਜ਼ੀਅਮ ਵਿੱਚ ਪ੍ਰਦਰਸ਼ਨੀ ਨਾਲ ਸੈਲਾਨੀਆਂ ਨੂੰ ਆਪਣੀ ਪਸੰਦ ਦੀਆਂ ਫਿਲਮਾਂ, ਕਲਾਕਾਰਾਂ ਅਤੇ ਸੰਗੀਤ ਦੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ ।
ਨਾਇਡੂ ਨੇ ਕਿਹਾ ਕਿ ਲਗਭਗ ਸਾਰੇ ਭਾਰਤੀਆਂ ਦੀ ਪਸੰਦ ਹੋਣ ਅਤੇ ਜਿਆਦਾ ਦੇਖੇ ਜਾਣ ਦੀ ਵਜ੍ਹਾ ਨਾਲ ਸਿਨੇਮਾ ਸਮਾਜਿਕ ਬਦਲਾਅ ਦੇ ਇੱਕ ਸਾਧਨ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਸਵੱਛ, ਨੈਤਿਕ ਅਤੇ ਸਿੱਖਿਆਦਾਇਕ ਵਿਸ਼ਿਆਂ ਵਾਲੀਆਂ ਫਿਲਮਾਂ ਰਾਹੀਂ ਸਿਨੇਮਾ ਪ੍ਰੇਮੀਆਂ ਨੂੰ ਸੂਚਿਤ, ਸਿੱਖਿਅਤ, ਤਾਕਤਵਰ ਅਤੇ ਜਾਗਰੂਕ ਕਰਨ ਦੀ ਜਰੂਰਤ ਹੈ।ਇਸ ਅਤਿਆਧੁਨਿਕ ਮਿਊਜ਼ੀਅਮ ਦੇ ਦੌਰੇ ਵਿੱਚ ਹੋਏ ਅਨੁਭਵਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਇੱਕ ਫੇਸਬੁਕ ਪੋਸਟ ਵਿੱਚ ਲਿਖਿਆ ਕਿ ਇਹ ਮਿਊਜ਼ੀਅਮ ਮਾਸ ਮੀਡੀਆ ਦਾ ਮਹੱਤਵਪੂਰਨ ਮੰਚ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media