Monday, July 6, 2026

ਅੱਗ ਲੱਗਣ ਕਾਰਨ ਕਿਸਾਨ ਦੀ 2 ਏਕੜ ਕਣਕ ਸੜੀ

ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਥਾਨਕ ਮੰਡੇਰ ਕਲਾਂ ਰੋਡ ਤੇ ਇੱਕ ਗ਼ਰੀਬ ਕਿਸਾਨ ਗੁਰਮੇਲ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਪੱਤੀ ਝਾੜੋ ਦੀ ਦੋ ਏਕੜ ਖੜ੍ਹੀ ਕਣਕ ਸੜਕੇ ਬਿੱਲਕੁਲ ਸਵਾਹ ਹੋ ਗਈ।ਪੀੜਤ ਕਿਸਾਨ ਵੱਲੋਂ ਇਹ ਦੋ ਕਿੱਲੇ ਜ਼ਮੀਨ ਠੇਕੇ ਉੱਪਰ ਲਈ ਹੋਈ ਸੀ ਅਤੇ ਅੱਗ ਲੱਗਣ ਦਾ ਕਾਰਨ ਕਣਕ ਕੱਟਣ ਸਮੇਂ ਕੰਬਾਈਨ ਚੋਂ ਨਿਕਲੀ ਚੰਗਿਆੜੀ ਦੱਸੀ ਜਾ ਰਹੀ ਹੈ ਇਸ ਸਬੰਧੀ ਪੀੜਤ ਕਿਸਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਜਦੋਂ ਹੀ ਕੰਬਾਈਨ ਮਸ਼ੀਨ ਵੱਲੋਂPUNJ2804201907 ਕਣਕ ਵੱਢਣ ਦੀ ਸ਼ੁਰੂਆਤ ਕਰਦਿਆਂ ਹਾਲੇ ਕੁੱਝ ਫ਼ਰਲਾਂਗ ਹੀ ਕਣਕ ਵੱਡੀ ਸੀ। ਤਾਂ ਅਚਾਨਕ ਅੱਗ ਲੱਗ ਗਈ। ਅੱਗ ਲੱਗੀ ਦੇਖਦੇ ਹੀ ਨੇੜੇ ਦੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਵੱਲੋਂ ਭੱਜ ਕੇ ਅੱਗ `ਤੇ ਕਾਬੂ ਪਾਇਆ ਗਿਆ।ਪਰ ਐਨੀ ਜੱਦੋਜਹਿਦ ਦੇ ਬਾਵਜੂਦ ਚੱਲ ਰਹੀ ਹਵਾ ਤੇਜ ਹੋਣ ਕਾਰਨ ਕਣਕ ਅੱਗ ਦੀ ਲਪੇਟ ਵਿਚ ਆ ਕੇ ਸੜਕੇ ਸੁਆਹ ਹੋ ਗਈ। ਗੁਰਮੇਲ ਸਿੰਘ ਆਪਣੇ ਖੇਤ ਵਿਚ ਨੰਗੇ ਪੈਰੀਂ ਅੱਗ ਨੂੰ ਬੁਝਾਉਣ ਲਈ ਆਪਣੇ ਹੀਲੇ ਵਸੀਲੇ ਵਰਤਦਾ ਰਿਹਾ ਪਰ ਉਸ ਦਾ ਕੋਈ ਵੀ ਚਾਰਾ ਨਹੀਂ ਚੱਲਿਆ।
              ਇਸ ਮੌਕੇ ਪ੍ਰਸਾਸਨ ਵੱਲੋਂ ਕੋਈ ਵੀ ਅੱਗ ਬੁਝਾਉਣ ਵਾਲਾ ਯੰਤਰ ਨਹੀਂ ਭੇਜਿਆ ਗਿਆ।ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਰਾਓ ਨੇ ਕਿਹਾ ਕਿ ਪੀੜਤ ਕਿਸਾਨ ਨੂੰ ਬਣਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇ ਅਤੇ ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅੱਗ ਬੁਝਾਉਣ ਵਾਲੀ ਫਾਇਰ ਬਿਗ੍ਰੇਡ ਮੌਕੇ `ਤੇ ਪਹੁੰਚ ਜਾਂਦੀ ਤਾਂ ਕਣਕ ਦਾ ਬਚਾਅ ਹੋ ਸਕਦਾ ਸੀ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply