ਲੌਂਗੋਵਾਲ, 28 ਅਪ੍ਰੈਲ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਥਾਨਕ ਮੰਡੇਰ ਕਲਾਂ ਰੋਡ ਤੇ ਇੱਕ ਗ਼ਰੀਬ ਕਿਸਾਨ ਗੁਰਮੇਲ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਪੱਤੀ ਝਾੜੋ ਦੀ ਦੋ ਏਕੜ ਖੜ੍ਹੀ ਕਣਕ ਸੜਕੇ ਬਿੱਲਕੁਲ ਸਵਾਹ ਹੋ ਗਈ।ਪੀੜਤ ਕਿਸਾਨ ਵੱਲੋਂ ਇਹ ਦੋ ਕਿੱਲੇ ਜ਼ਮੀਨ ਠੇਕੇ ਉੱਪਰ ਲਈ ਹੋਈ ਸੀ ਅਤੇ ਅੱਗ ਲੱਗਣ ਦਾ ਕਾਰਨ ਕਣਕ ਕੱਟਣ ਸਮੇਂ ਕੰਬਾਈਨ ਚੋਂ ਨਿਕਲੀ ਚੰਗਿਆੜੀ ਦੱਸੀ ਜਾ ਰਹੀ ਹੈ ਇਸ ਸਬੰਧੀ ਪੀੜਤ ਕਿਸਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਜਦੋਂ ਹੀ ਕੰਬਾਈਨ ਮਸ਼ੀਨ ਵੱਲੋਂ
ਕਣਕ ਵੱਢਣ ਦੀ ਸ਼ੁਰੂਆਤ ਕਰਦਿਆਂ ਹਾਲੇ ਕੁੱਝ ਫ਼ਰਲਾਂਗ ਹੀ ਕਣਕ ਵੱਡੀ ਸੀ। ਤਾਂ ਅਚਾਨਕ ਅੱਗ ਲੱਗ ਗਈ। ਅੱਗ ਲੱਗੀ ਦੇਖਦੇ ਹੀ ਨੇੜੇ ਦੇ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ ਵੱਲੋਂ ਭੱਜ ਕੇ ਅੱਗ `ਤੇ ਕਾਬੂ ਪਾਇਆ ਗਿਆ।ਪਰ ਐਨੀ ਜੱਦੋਜਹਿਦ ਦੇ ਬਾਵਜੂਦ ਚੱਲ ਰਹੀ ਹਵਾ ਤੇਜ ਹੋਣ ਕਾਰਨ ਕਣਕ ਅੱਗ ਦੀ ਲਪੇਟ ਵਿਚ ਆ ਕੇ ਸੜਕੇ ਸੁਆਹ ਹੋ ਗਈ। ਗੁਰਮੇਲ ਸਿੰਘ ਆਪਣੇ ਖੇਤ ਵਿਚ ਨੰਗੇ ਪੈਰੀਂ ਅੱਗ ਨੂੰ ਬੁਝਾਉਣ ਲਈ ਆਪਣੇ ਹੀਲੇ ਵਸੀਲੇ ਵਰਤਦਾ ਰਿਹਾ ਪਰ ਉਸ ਦਾ ਕੋਈ ਵੀ ਚਾਰਾ ਨਹੀਂ ਚੱਲਿਆ।
ਇਸ ਮੌਕੇ ਪ੍ਰਸਾਸਨ ਵੱਲੋਂ ਕੋਈ ਵੀ ਅੱਗ ਬੁਝਾਉਣ ਵਾਲਾ ਯੰਤਰ ਨਹੀਂ ਭੇਜਿਆ ਗਿਆ।ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਰਾਓ ਨੇ ਕਿਹਾ ਕਿ ਪੀੜਤ ਕਿਸਾਨ ਨੂੰ ਬਣਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇ ਅਤੇ ਉਨ੍ਹਾਂ ਅੱਗੇ ਕਿਹਾ ਕਿ ਜੇਕਰ ਅੱਗ ਬੁਝਾਉਣ ਵਾਲੀ ਫਾਇਰ ਬਿਗ੍ਰੇਡ ਮੌਕੇ `ਤੇ ਪਹੁੰਚ ਜਾਂਦੀ ਤਾਂ ਕਣਕ ਦਾ ਬਚਾਅ ਹੋ ਸਕਦਾ ਸੀ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media