Monday, September 21, 2026

ਬੀਬੀ ਜਗੀਰ ਕੌਰ ਨੂੰ ਹਲਕਾ ਖੇਮਕਰਨ ਤੋਂ ਵੱਡੀ ਜਿੱਤ ਮਿਲੇਗੀ – ਜਗਤਾਰ ਸਿੰਘ ਡੱਲ

ਭਿੱਖੀਵਿੰਡ, 28 ਅਪਰੈਲ (ਪੰਜਾਬ ਪੋਸਟ – ਭੁੱਲਰ ਭਿੱਖੀਵਿੰਡ) – ਹਲਕਾ ਖਡੂਰ ਸਾਹਿਬ ਤੋਂ ਅਕਾਲੀ-ਭਾਜਪਾ ਗਠਜੋੜ ਦੀ ਸਾਂਝੀ ਉਮੀਦਵਾਰ ਬੀਬੀ ਜਗੀਰ ਕੌਰ PUNJ2804201910ਦੇ ਹੱਕ ਵਿੱਚ ਬੋਲਦਿਆਂ ਉਘੇ ਅਕਾਲੀ ਆਗੂ ਜਗਤਾਰ ਸਿੰਘ ਡੱਲ ਨੇ ਦਾਅਵਾ ਕੀਤਾ ਹੈ ਕਿ ਬੀਬੀ ਜਗੀਰ ਕੌਰ ਨੂੰ ਹਲਕਾ ਖਡੂਰ ਸਾਹਿਬ ਤੋਂ ਵੱਡੀ ਜਿੱਤ ਮਿਲੇਗੀ। ਉਨ੍ਹਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਸਾਬਕਾ ਵਿਧਾਇਕ ਤੇ ਗੌਰਵਦੀਪ ਸਿੰਘ ਵਲਟੋਹਾ ਪ੍ਰਧਾਨ ਐਸ.ਓ.ਆਈ ਬੀਬੀ ਜਗੀਰ ਕੌਰ ਨੂੰ ਜਿੱਤ ਦਿਵਾਉਣ ਲਈ ਦਿਨ ਰਾਤ ਇੱਕ ਕਰਦਿਆਂ ਪਿੰਡ ਪਿੰਡ ਜਾ ਕੇ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਪਿਛਲੇ ਢਾਈ ਸਾਲਾਂ ਤੋਂ ਸੁੱਤੀ ਪਈ ਹੈ, ਜਿਸ ਨੇ ਪੰਜਾਬ ਦਾ ਕੱਝ ਨਹੀਂ ਸਵਾਰਿਆ। ਇਸ ਮੌਕੇ ਡਾ. ਨਿਰਮਲ ਸਿੰਘ ਡੱਲ, ਪਰਮਜੀਤ ਸਿੰਘ ਸਰਪੰਚ ਡੱਲ, ਸੁੱਖ ਪ੍ਰਧਾਨ ਆਧੀ, ਜਗਤਾਰ ਸਿੰਘ, ਲੱਧਾ ਸਿੰਘ, ਗੁਰਮੇਜ ਸਿੰਘ ਤੇ  ਸੁਖਦੇਵ ਸਿੰਘ ਫ਼ੌਜੀ ਆਦਿ ਆਗੂ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply