Wednesday, March 4, 2026

ਅੱਗ ਦੀ ਭੇਟ ਚੜੀ ਕਣਕ ਦੇ ਪੀੜਿਤ ਪਰਿਵਾਰਾਂ ਨਾਲ ਡਟ ਕੇ ਖੜੀ ਹੈ ਕਾਂਗਰਸ – ਔਜਲਾ, ਅਜਨਾਲਾ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ)- ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਪੈਂਦੇ ਪਿੰਡ ਫੁੱਲੇਚੱਕ, ਰਿਆੜ, ਬੋਹਲੀਆਂ ਤੇ ਰਾਪੁਰ `ਚ PUNJ2904201901ਫਸਲ ਅੱਗ ਦੀ ਲਪੇਟ ਵਿੱਚ ਆ ਜਾਣ ਨਾਲ ਚਾਰ ਪਿੰਡਾਂ ਦੇ ਤਿੰਨ ਦਰਜਨ ਦੇ ਕਰੀਬ ਕਿਸਾਨਾਂ ਦੀ ਕਰੀਬ 200 ਏਕੜ ਤੋਂ ਜਿਆਦਾ ਕਣਕ ਸੜ੍ਹ ਕੇ ਸਵਾਹ ਹੋ ਗਈ।
             ਕਣਕ ਨੂੰ ਅੱਗ ਲੱਗਣ ਦੀ ਖਬਰ ਮਿਲਦਿਆਂ ਸਾਰ ਹੀ ਪੀੜਿਤ ਕਿਸਾਨਾਂ ਦੀ ਸਾਰ ਲੈਣ ਲਈ ਮੌਕੇ ਤੇ ਪੁੱਜੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਤੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਬੇਹੱਦ ਮੰਦਭਾਗੀ ਘਟਨਾ ਵਾਪਰ ਜਾਣ ਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਿਲ਼੍ਹੇ ਦੀ ਸਮੁੱਚੀ ਕਾਂਗਰਸ ਪਾਰਟੀ ਕਿਸਾਨਾਂ ਨਾਲ ਡਟ ਕੇ ਖੜੀ ਹੈ।ਔਜਲਾ ਤੇ ਸ. ਅਜਨਾਲਾ ਨੇ ਕਿਹਾ ਕਿ ਅੱਗ ਲੱਗਣ ਨਾਲ ਭਾਵੇਂ ਕਿਸਾਨਾਂ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਜਿਸ ਦਾ ਭਰਪਾਈ ਕੋਈ ਵੀ ਨਹੀਂ ਕਰ ਸਕਦਾ। ਪਰ ਸੂਬੇ ਵਿੱਚ ਲੋਕ ਸਭਾ ਚੋਣਾਂ ਕਾਰਨ ਲੱਗੇ ਚੋਣ ਜਾਬਤੇ ਕਾਰਨ ਨਾ ਚਾਹੁੰਦੇ ਹੋਏ ਵੀ ਕਿਸਾਨ ਹਿਤੈਸ਼ੀ ਪੰਜਾਬ ਸਰਕਾਰ ਕਿਸਾਨਾਂ ਲਈ ਮੁਆਵਜਾ ਦੇਣ ਦਾ ਐਲਾਨ ਨਹੀਂ ਕਰ ਸਕਦੀ।ਪਰ ਕਿਸਾਨਾਂ ਦੀ ਪੀੜਾ ਨੂੰ ਸਮਝਦੇ ਹੋਏ ਸੂਬਾ ਸਰਕਾਰ ਭਾਰਤ ਦੇ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈ ਕੇ ਕਿਸਾਨਾਂ ਦਾ ਨੁਕਸਾਨ ਪੂਰਾ ਕਰਨ ਦੀ ਕੋਸਿਸ਼ ਕਰੇਗੀ। ਇਥੇ ਦੱਸਣਯੋਗ ਹੈ ਕਿ ਕਣਕ ਦੀ ਫਸਲ ਨੂੰ ਅੱਗ ਕਣਕ ਦੇ ਨਾੜ ਤੋਂ ਤੂੜੀ ਬਣਾ ਰਹੇ ਰੀਪਰ ਤੋਂ ਚੰਗਿਆੜੇ ਨਿਕਲਣ ਕਾਰਨ ਲੱਗੀ ਜਿਸ ਸੰਬੰਧੀ ਹਲਕਾ ਵਿਧਾਇਕ ਅਜਨਾਲਾ ਤੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਜ਼ਿਲ਼੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਜਿੰਨੀ ਦੇਰ ਕਿਸਾਨਾਂ ਦੀ ਕਣਕ ਦੀ ਫਸਲ ਦੀ ਪੂਰੀ ਕਟਾਈ ਨਹੀਂ ਹੋ ਜਾਂਦੀ ਉਨੀਂ ਦੇਰ ਜ਼ਿਲ੍ਹੇ ਵਿੱਚ ਰੀਪਰ ਨਾਲ ਤੂੜੀ ਬਣਾਉਣ ਤੇ ਪੂਰਨ ਪਾਬੰਧੀ ਲਗਾਈ ਜਾਏ।
            ਅਜਨਾਲਾ ਤੇ ਔਜਲਾ ਨੇ ਪੀੜਤ ਕਿਸਾਨਾਂ ਹਰਦੀਪ ਸਿੰਘ ਬੋਹਲੀਆਂ (10 ਏਕੜ), ਕਾਰਜ ਸਿੰਘ ਬੋਹਲੀਆਂ (15 ਏਕੜ), ਕਸ਼ਮੀਰ ਸਿੰਘ ਫੂਲੇਚੱਕ (6 ਏਕੜ), ਨੰਬਰਦਾਰ ਗੁਰਮੁਖ ਸਿੰਘ ਰਿਆੜ (7 ਏਕੜ), ਸੁਖਦੇਵ ਸਿੰਘ ਬੋਹਲੀਆਂ (10 ਏਕੜ) ਤੇ ਜਿਮੀਂਦਾਰਾਂ ਤੋਂ ਠੇਕੇ ਤੇ ਲੈ ਕੇ ਕਿਸਾਨੀ ਕਰ ਰਹੇ ਰਾਏਪੁਰ ਵਾਸੀ ਪਾਲ ਸਿੰਘ (20 ਏਕੜ ਕਰੀਬ) ਨਾਲ ਮੁਲਾਕਾਤ ਕਰਕੇ ਉਨ੍ਹਾਂ ਦੇ ਹਾਲਾਤਾਂ ਸੰਬੰਧੀ ਜਾਣਕਾਰੀ ਹਾਸਲ ਕਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਸਵਾਸ਼ ਦਿਵਾਇਆ ਕਿ ਚੋਣ ਕਮਿਸ਼ਨ ਤੋਂ ਮਨਜੂਰੀ ਮਿਲਣ `ਤੇ ਪੰਜਾਬ ਸਰਕਾਰ ਵਲੋਂ ਬਣਦੀ ਮਾਲੀ ਸਹਾਇਤਾ ੱ ਜਾਵੇਗੀ। ਇਸ ਮੌਕੇ ਪਿੰਡ ਰਿਆੜ ਵਾਸੀ ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਰਾਣਾ ਭੱਖਾ, ਸਰਪੰਚ ਬਲਜੀਤ ਸਿੰਘ ਸਲੇਮਪੁਰਾ, ਮਨਜੀਤ ਸਿੰਘ ਰਿਆੜ, ਜਸਕਰਨ ਸਿੰਘ ਭੁੱਲਰ, ਅਰਸ਼ਦੀਪ ਸਿੰਘ ਛੇਹਰਟਾ, ਐਡਵੋਕੇਟ ਸੁਰਿੰਦਰ ਸਿੰਘ ਮਨਾਵਾਂ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply