Sunday, April 19, 2026

ਬਾਦਲ ਪਰਿਵਾਰ ਨੇ ਸੇਵਾਦਾਰ ਬਣ ਕੇ ਪੰਜਾਬ ਤੇ ਬਠਿੰਡਾ ਹਲਕੇ ਦੀ ਸੇਵਾ ਕੀਤੀ – ਬੀਬਾ ਬਾਦਲ

ਭੀਖੀ, 30 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਬਠਿੰਡਾ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਗਠਜੋੜ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਚੋਣ PUNJ3004201904ਪ੍ਰਚਾਰ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ।ਉਨਾਂ ਨੇ ਕਾਂਗਰਸ ਨੂੰ ਪੰਜਾਬ ਤੇ ਸਿੱਖ ਵਿਰੋਧੀ ਪਾਰਟੀ ਗਰਦਾਨਦਿਆਂ ਕਿਹਾ ਕਿ ਦੇਸ਼ ਤੇ ਪੰਜਾਬ `ਚ ਹਕੂਮਤ ਦੌਰਾਨ ਇਸ ਪਾਰਟੀ ਨੇ ਕਦੇ ਵੀ ਪੰਜਾਬੀਆਂ ਤੇ ਸੂਬੇ ਦੇ ਹਿਤਾਂ ਦੀ ਪਹਿਰੇਦਾਰੀ ਨਹੀਂ ਕੀਤੀ।ਪਿੰਡ ਗੁਰਨੇ ਕਲਾਂ, ਬੀਰੋਕੇ ਕਲਾਂ, ਬੱਛੋਆਣਾ, ਭਾਦੜਾ, ਅਹਿਮਦਪੁਰ, ਬਰ੍ਹੇ ਆਦਿ ਵਿਖੇ ਸੰਬੋਧਨ ਕਰਦਿਆਂ ਹਰਸਿਮਰਤ ਨੇ ਦਾਅਵਾ ਕੀਤਾ ਕਿ ਬਾਦਲ ਪਰਿਵਾਰ ਨੇ ਹਮੇਸ਼ਾਂ ਸੇਵਾਦਾਰ ਬਣ ਕੇ ਸਮੁੱਚੇ ਪੰਜਾਬ ਤੇ ਬਠਿੰਡਾ ਹਲਕੇ ਦੀ ਭਲਾਈ ਲਈ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਬੁਢਲਾਡਾ ਹਲਕੇ ਦੇ ਪਿੰਡਾਂ ਦਾ ਵੀ ਚੌਤਰਫਾ ਵਿਕਾਸ ਹੋਇਆ ਹੈ।ਉਨਾਂ ਦੇੇ ਕੀਤੇ ਕੰਮਾਂ ਅੱਗੇ ਕਾਂਗਰਸ ਤੇ ਉਸ ਦੀਆਂ ਏ, ਬੀ, ਸੀ, ਟੀਮਾਂ ਟਿਕ ਨਹੀਂ ਸਕਣਗੀਆਂ।
             ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਬਲਵੀਰ ਸਿੰਘ ਬੀਰੋਕੇ, ਅਮਰਜੀਤ ਸਿੰਘ ਕੁਲਾਣਾ, ਹਰਮੇਲ ਸਿੰਘ ਕਲੀਪੁਰ, ਬੀਬੀ ਬਲਵੀਰ ਕੌਰ, ਗੁਰਦੀਪ ਸਿੰਘ ਗੁਰਨੇ ਕਲਾਂ, ਨਛੱਤਰ ਸਿੰਘ ਸੰਧੂ ਬੱਛੋਆਣਾ ਆਦਿ ਹਾਜ਼ਰ ਸਨ।ਪਿੰਡ ਭਾਦੜਾ ਵਿਖੇ ਗੁੜੱਦੀ ਜ਼ੋਨ ਤੋਂ ਕਾਂਗਰਸ ਦੇ ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ, ਪੰਚ ਗੁਰਦੀਪ ਸਿੰਘ ਰੰਧਾਵਾ ਨੂੰ ਸਿਰੋਪਾਓ ਪਾ ਕੇ ਅਕਾਲੀ ਦਲ `ਚ ਸ਼ਾਮਲ ਕੀਤਾ ਤੇ ਪਿੰਡ ਅਹਿਮਦਪੁਰ ਵਿਖੇ ਵਰਕਰਾਂ ਵਲੋਂ ਹਰਸਿਮਰਤ ਨੂੰ ਲੱਡੂਆਂ ਨਾਲ ਤੋਲਿਆ ਗਿਆ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply