ਸੰਗਰੂਰ/ ਲੌਂਗੋਵਾਲ, 2 ਮਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ ਸੰਗਰੂਰ ਵਿੱਚ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਅੰਤਿਮ ਦਿਨ ਅੱਜ ਦੋ
ਉਮੀਦਵਾਰਾਂ ਵੱਲੋਂ ਆਪਣਾ ਨਾਮ ਵਾਪਸ ਲੈ ਲਏ ਜਾਣ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਲਈ ਕੁਲ 25 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਅਰਵਿੰਦਰ ਸਿੰਘ ਲੌਂਗੀਆ ਅਤੇ ਆਜ਼ਾਦ ਉਮੀਦਵਾਰ ਸਰਬਜੀਤ ਕੌਰ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਕੇਵਲ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਤੋਂ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ, ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਤੋਂ ਗੁਰਨਾਮ ਸਿੰਘ ਭੀਖੀ, ਲੋਕ ਇਨਸਾਫ ਪਾਰਟੀ ਤੋਂ ਜਸਰਾਜ ਸਿੰਘ ਲੌਂਗੀਆ, ਰਾਸ਼ਟਰੀ ਜਨ ਸ਼ਕਤੀ ਪਾਰਟੀ ਤੋਂ ਜਸਵੰਤ ਸਿੰਘ, ਜਨਰਲ ਸਮਾਜ ਪਾਰਟੀ ਤੋਂ ਜਗਮੋਹਨ ਕ੍ਰਿਸ਼ਨ ਠਾਕੁਰ, ਰਾਸ਼ਟਰੀ ਸਹਾਰਾ ਪਾਰਟੀ ਤੋਂ ਨਜੀਰਾਂ ਬੇਗਮ, ਭਾਰਤ ਪਰਭਾਤ ਪਾਰਟੀ ਤੋਂ ਬਲਵਿੰਦਰ ਸਿੰਘ ਸੰਧੂ, ਭਾਰਤੀ ਲੋਕ ਸੇਵਾ ਦਲ ਤੋਂ ਮਹਿੰਦਰਪਾਲ ਸਿੰਘ ਦਾਨਗੜ੍ਹ, ਭਾਰਤੀ ਜਨਰਾਜ ਪਾਰਟੀ ਤੋਂ ਮਨੀਸ਼ ਕੁਮਾਰ, ਜਨਤਾ ਦਲ ਯੂਨਾਇਟਿਡ ਤੋਂ ਮਾਲਵਿੰਦਰ ਸਿੰਘ ਬੈਨੀਪਾਲ, ਹਿੰਦੁਸਤਾਨ ਸ਼ਕਤੀ ਸੈਨਾ ਤੋਂ ਰਾਜਵੀਰ ਕੌਰ, ਭਾਰਤੀ ਸ਼ਕਤੀ ਚੇਤਨਾ ਪਾਰਟੀ ਤੋਂ ਵਿਜੇ ਅਗਰਵਾਲ ਦੇ ਨਾਲ-ਨਾਲ ਆਜ਼ਾਦ ਉਮੀਦਵਾਰਾਂ ਵਿੱਚ ਸੁੁਖਵਿੰਦਰ ਸਿੰਘ, ਗੁਰਜੀਤ ਸਿੰਘ, ਤੁਲਸੀ ਸਿੰਘ, ਦਿਆਲ ਚੰਦ, ਦੇਸਾ ਸਿੰਘ, ਪੱਪੂ ਕੁਮਾਰ, ਬੱਗਾ ਸਿੰਘ ਕਾਹਨੇ-ਕੇ, ਬਲਜੀਤ ਕੌਰ, ਭੰਤਬੀਰ ਸਿੰਘ ਅਤੇ ਰਾਜ ਕੁਮਾਰ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਚੋਣ ਚਿੰਨ੍ਹ ਵੀ ਜਾਰੀ ਕਰ ਦਿੱਤੇ ਗਏ ਹਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media