ਸੰਗਰੂਰ/ ਲੌਂਗੋਵਾਲ, 2 ਮਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫ਼ੇਅਰ ਸੁਸਾਇਟੀ ਲੌਂਗੋਵਾਲ ਵਲੋਂ
ਅੰਤਰਰਾਸ਼ਟਰੀ ਮਜਦੂਰ ਦਿਵਸ ਨਾਲ ਸਬੰਧਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਡਾ. ਪ੍ਰਦੀਪ ਕੁਮਾਰ ਜੈਨ, ਪ੍ਰੋਫੈਸਰ ਡਿਪਾਰਟਮੈਂਟ ਆਫ਼ ਮੈਨੇਜਮੇਂਟ ਸਲਾਇਟ ਮੁੱਖ ਬੁਲਾਰੇ ਵਜੋਂ ਪੁਜੇ। ਸੰਸਥਾ ਦੇ ਮੁੱਖੀ ਕਮਲਜੀਤ ਸਿੰਘ ਵਿੱਕੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਸੰਸਥਾ ਵਲੋਂ ਕਰਵਾਏ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਜਿਵੇਂ ਸੰਗੀਤ ਦੀਆਂ ਕਲਾਸਾਂ, ਲੋੜਵੰਦ ਬੱਚਿਆਂ ਲਈ ਸ਼ਾਮ ਦਾ ਸਕੂਲ ਅਤੇ ਮਹਿਲਾ ਸਸ਼ਕਤੀਕਰਨ ਲਈ ਸਿਲਾਈ ਕਢਾਈ ਅਤੇ ਕੰਪਿਊਟਰ ਦੇ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਪ੍ਰਦੀਪ ਕੁਮਾਰ ਜੈਨ ਨੇ ਆਪਣੇ ਵਿਸ਼ੇ ਵਿੱਚ ਘਰੇਲੂ ਹਿੰਸਾ ਵਿਰੱਧ ਐਕਟ ਅਤੇ ਸੂਚਨਾ ਦਾ ਅਧਿਕਾਰ ਐਕਟ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਹਨਾ ਕਿਹਾ ਕਿ ਘਰੇਲੂ ਹਿੰਸਾ ਨੂੰ ਚੁੱਪ ਰਹਿ ਕੇ ਝੱਲਣ ਦੀ ਬਜਾਏ ਇਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਹੋਰਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ।ਐਡਵੋਕੇਟ ਗੁਰਪ੍ਰੀਤ ਕੌਰ ਨੇ ਸੂਚਨਾ ਅਧਿਕਾਰ ਨਾਲ ਜੁੜੀਆਂ ਮਹੱਤਵਪੂਰਨ ਗੱਲਾਂ ਵੀ ਸਾਂਝੀਆਂ ਕੀਤੀਆਂ। ਲੜਕੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਬਹੁਤ ਹੀ ਸੁਚੱਜੇ ਢੰਗ ਨਾਲ ਦਿੱਤੇ।ਨਾਲ ਹੀ ਮਜ਼ਦੂਰ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆ ਸੰਸਥਾ ਦੇ ਸਟਾਫ਼ ਮੈਂਬਰ ਪ੍ਰੀਤਪਾਲ ਸਿੰਘ ਪ੍ਰੀਤ ਨੇ ਦੱਸਿਆ ਕਿ ਮਜਦੂਰ ਅੱਜ ਦੇ ਇਸ ਕੁਸ਼ਲ ਸੰਸਾਰ ਦੇ ਨਿਰਮਾਤਾ ਹਨ।ਆਦਿ ਮਾਨਵ ਦੇ ਗੁਫ਼ਾ ਘਰਾਂ ਤੋਂ ਅੱਜ ਆਲੀਸ਼ਾਨ ਮਹੱਲਾਂ ਵਿੱਚ ਰਹਿ ਰਿਹਾ ਹੈ।ਮਜ਼ਦੂਰ ਭਰਾਵਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਉਹਨਾ ਦੀ ਮਿਹਨਤ ਦਾ ਮੁੱਲ ਤਾਰਨਾ ਚਾਹੀਦਾ ਹੈ।ਪ੍ਰੋਗਰਾਮ ਦੌਰਾਨ ਪਰਮਜੀਤ ਕੌਰ ਜਿਲ੍ਹਾ ਆਗੂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਕਿਸਾਨ ਮੋਰਚਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਵੀ ਆਪਣੇ ਵਿਚਾਰ ਰੱਖੇ। ਪ੍ਰੋਗਰਾਮ ਦੇ ਅਖ਼ੀਰ ਵਿੱਚ ਪ੍ਰੋ. ਮਨੋਜ ਕੁਮਾਰ ਗੋਇਲ ਨੇ ਸੈਮੀਨਾਰ ਵਿੱਚ ਪਹੁੰਚੇ ਸਾਰੇ ਹੀ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਸੰਸਥਾ ਦਾ ਸਟਾਫ਼ ਮੈਡਮ ਬਲਜਿੰਦਰ ਕੌਰ, ਸ਼ਬਾਨਾ ਬੇਗਮ, ਸ਼ਰਨਜੀਤ ਕੌਰ, ਰਜਨੀ ਗਰਗ, ਮਦਨ ਮੋਹਨ ਕੁਮਾਰ, ਜਸਪ੍ਰੀਤ ਸਿੰਘ ਅਤੇ ਗੁਰਮੀਤ ਕੌਰ ਹਾਜ਼ਰ ਸਨ।ਮੰਚ ਸੰਚਾਲਨ ਮਿਸ ਰਜਨੀ ਗਰਗ ਨੇ ਬਾਖ਼ੂਬੀ ਕੀਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media