ਸੰਗਰੂਰ/ ਲੌਂਗੋਵਾਲ, 2 ਮਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੰਜਾਬ ਡੀਪੂ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਵਲੋਂ ਸੰਗਰੂਰ ਲੋਕ
ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ।ਉਨ੍ਹਾਂ ਨਾਲ ਕੇਵਲ ਸਿੰਘ ਢਿੱਲੋਂ ਦੇ ਸਪੁੱਤਰ ਕਰਨ ਢਿੱਲੋਂ ਵਿਸ਼ੇਸ ਤੌਰ `ਤੇ ਹਾਜ਼ਰ ਸਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਪੂਰੇ ਸੰਗਰੂਰ ਹਲਕੇ ਦੇ ਡੀਪੂ ਹੋਲਡਰ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦੇ ਅਕਸ ਨੂੰ ਦੇਖਦੇ ਹੋਏ ਉਹਨਾਂ ਦੀ ਖੁੱਲ੍ਹ ਕੇ ਮਦਦ ਕਰਨਗੇ।ਕਰਨ ਢਿੱਲੋਂ ਨੇ ਵੀ ਡੀਪੂ ਹੋਲਡਰਾਂ ਦੀ ਸਮੁੱਚੀ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਨਾਲ਼ ਚਟਾਨ ਵਾਂਗ ਖੜੇ ਹਨ।
ਇਸ ਮੌਕੇ ਬੂਟਾ ਸਿੰਘ ਅਤਰਗੜ੍ਹ, ਬਿੰਦਰ ਸਿੰਘ, ਸੌਦਾਗਰ ਅਲੀ ਬਲਾਕ ਪ੍ਰਧਾਨ ਮਾਲੇਰਕੋਟਲਾ, ਕੁਲਤਾਰ ਸਿੰਘ ਤਾਰੀ, ਸ਼ੁਭਾਸ਼ ਬਾਂਸਲ, ਗੁਰਜੀਤ ਸਿੰਘ ਟੱਲੇਵਾਲ, ਪਵਨ ਕੁਮਾਰ ਪੰਮਾ, ਗਿਆਨ ਸਿੰਘ ਧੂਰੀ, ਦਰਸ਼ਨ ਸਿੰਘ, ਗੁਰਜੰਟ ਸਿੰਘ ਧੂਰਕੋਟ, ਅਮਰਨਾਥ ਧੌਲਾ, ਰਾਕੇਸ਼ ਕੁਮਾਰ ਧੌਲਾ, ਬਿੱਕਰ ਸਿੰਘ, ਜਨਕਰਾਜ ਦਿੜ੍ਹਬਾ, ਗੁਰਜੰਟ ਸਿੰਘ ਸਹਿਣਾ, ਰਾਮੇਸ਼ ਕੁਮਾਰ, ਸ਼ੰਭੂ ਲਹਿਰਾ ਅਬਦੁੱਲ ਰਹਿਮਾਨ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media